ਪੰਜਾਬੀ ਵਿਅਕਤੀ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ
November 26, 2023
![](http://mehakewattan.com/wp-content/uploads/2023/11/2023_11image_00_16_51180691959-ll.jpg)
ਖੰਨਾ : ਸਥਾਨਕ ਨੰਦ ਸਿੰਘ ਐਵੀਨਿਊ ਵਾਰਡ ਨੰ. 19 ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਫਿਲੀਪੀਨਜ਼ ਦੇ ਮਨੀਲਾ ’ਚ ਸ਼ਨੀਵਾਰ ਸਵੇਰੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਹ 4 ਸਾਲ ਤੋਂ ਮਨੀਲਾ ’ਚ ਰਹਿ ਰਿਹਾ ਸੀ ਅਤੇ ਉਥੇ ਫਾਇਨਾਂਸ ਦਾ ਕਾਰੋਬਾਰ ਕਰ ਰਿਹਾ ਸੀ। ਮ੍ਰਿਤਕ ਕਰੀਬ 58 ਵਰ੍ਹਿਆਂ ਦਾ ਸੀ ਅਤੇ ਆਪਣੇ ਪਿੱਛੇ 2 ਬੇਟੀਆਂ ਤੇ 1 ਬੇਟਾ ਛੱਡ ਗਿਆ ਹੈ। ਗੁਰਦੇਵ ਸਿੰਘ ਦੇ ਕਤਲ ਦੀ ਖ਼ਬਰ ਜਿਵੇਂ ਹੀ ਖੰਨਾ ’ਚ ਫੈਲੀ ਤਾਂ ਇਲਾਕਾ ਵਾਸੀਆਂ ਨੇ ਦੁੱਖ ਪ੍ਰਗਟਾਉਣ ਲਈ ਉਸ ਦੇ ਘਰ ’ਚ ਪਹੁੰਚਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮੌਜੂਦ ਵਾਰਡ ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਗੁਰਦੇਵ ਸਿੰਘ ਅਜੇ ਕਰੀਬ ਇਕ ਮਹੀਨਾ ਪਹਿਲਾਂ ਹੀ ਦੁਬਾਰਾ ਮਨੀਲਾ ਗਿਆ ਸੀ।