ਕਣਕ ਚੋਰੀ ਕਰਨ ’ਤੇ ਟਰੱਕ ਮੂਹਰੇ ਬੰਨ੍ਹ ਕੇ ਘੁਮਾਇਆ

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ-: ਟਰੱਕ ਵਿੱਚੋਂ ਕਣਕ ਦੇ ਦੋ ਗੱਟੇ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਟਰੱਕ ਚਾਲਕ ਨੇ ਪਹਿਲਾਂ ਕਥਿਤ ਚੋਰ ਨੂੰ ਆਪਣੇ ਟਰੱਕ ਮੂਹਰੇ ਬੰਨ੍ਹ ਕੇ ਸ਼ਹਿਰ ਵਿੱਚ ਘੁਮਾਇਆ ਤੇ ਪੁਲੀਸ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲੀਸ ਨੇ ਮਨੁੱਖੀ ਜਾਨ ਜੋਖਮ ਵਿਚ ਪਾਉਣ ਦੇ ਦੋਸ਼ ਵਿੱਚ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਟਰੱਕ ਚਾਲਕ ਮਲੋਟ ਤੋਂ ਸਰਕਾਰੀ ਕਣਕ ਲੈ ਕੇ ਮੁਕਤਸਰ ਆ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਕੁਝ ਮੁੰਡੇ ਉਸ ਦੇ ਟਰੱਕ ਉਪਰ ਚੜ੍ਹ ਗਏ ਅਤੇ ਕਣਕ ਦੇ ਗੱਟੇ ਸੜਕ ਉੱਪਰ ਸੁੱਟਣ ਲੱਗੇ। ਮੋਟਰਸਾਈਕਲ ਸਵਾਰ ਇਨ੍ਹਾਂ ਗੱਟਿਆਂ ਨੂੰ ਲੈ ਕੇ ਭੱਜ ਗਏ। ਜਦੋਂ ਟਰੱਕ ਚਾਲਕ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਟਰੱਕ ਰੋਕ ਕੇ ਮੁੰਡਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਸਵਾਰ ਤਾਂ ਭੱਜ ਗਏ, ਪਰ ਟਰੱਕ ’ਤੇ ਚੜ੍ਹੇ ਮੁੰਡਿਆਂ ’ਚੋਂ ਇਕ ਉਸ ਦੇ ਹੱਥ ਆ ਗਿਆ। ਡਰਾਈਵਰ ਨੇ ਇਸ ਮੁੰਡੇ ਨੂੰ ਟਰੱਕ ਮੂਹਰੇ ਬੰਨ੍ਹ ਕੇ ਸ਼ਹਿਰ ਵਿਚ ਘੁਮਾਇਆ ਤੇ ਬਾਅਦ ਵਿਚ ਉਸ ਨੂੰ ਬੱਸ ਅੱਡਾ ਚੌਕੀ ਪੁਲੀਸ ਨੂੰ ਸੌਂਪ ਦਿੱਤਾ। ਇਸ ਦੌਰਾਨ ਟਰੱਕ ਵਿੱਚੋਂ ਕਣਕ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਗਈ। ਸੀਨੀਅਰ ਪੁਲੀਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲੀਸ ਨੇ ਕਣਕ ਚੋਰੀ ਦੇ ਨਾਲ ਮਨੁੱਖੀ ਜਾਨ ਨੂੰ ਜੋਖਮ ਵਿਚ ਪਾਉਣ ਲਈ ਟਰੱਕ ਚਾਲਕ ਖਿਲਾਫ਼ ਵੀ ਕੇਸ ਦਰਜ ਕੀਤਾ ਹੈ।

Add a Comment

Your email address will not be published. Required fields are marked *