ਵਰਲਡ ਕੱਪ ਤੋਂ ਬਾਅਦ ਇਸ ਤੇਜ਼ ਗੇਂਦਬਾਜ਼ ਨੇ ਪ੍ਰੇਮਿਕਾ ਨਾਲ ਰਚਾਇਆ
![](http://mehakewattan.com/wp-content/uploads/2023/11/2023_11image_17_31_358924120ym-ll.jpg)
ਨਵੀਂ ਦਿੱਲੀ – ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਦਿੱਤੀ। ਤੇਜ਼ ਗੇਂਦਬਾਜ਼ ਸੈਣੀ ਨੇ ਆਪਣੀ ਪ੍ਰੇਮਿਕਾ ਸਵਾਤੀ ਅਸਥਾਨਾ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਕ੍ਰਿਕਟਰ ਰਾਹੁਲ ਤਿਵਾਤੀਆ, ਮੋਹਸਿਨ ਖਾਨ, ਉਮਰਾਨ ਮਲਿਕ ਅਤੇ ਅਰਸ਼ਦੀਪ ਸਿੰਘ ਨੇ ਸੈਣੀ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀ ਇਕ ਪੋਸਟ ਜ਼ਰੀਏ ਨਵਦੀਪ ਸੈਣੀ ਨੂੰ ਸ਼ੁੱਭਕਮਾਨਾਵਾਂ ਭੇਜੀਆਂ ਹਨ।
ਨਵਦੀਪ ਸੈਣੀ ਨੇ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, “ਤੁਹਾਡੇ ਨਾਲ ਹਰ ਦਿਨ ਪਿਆਰ ਦਾ ਦਿਨ ਹੁੰਦਾ ਹੈ। ਅੱਜ ਅਸੀਂ ਹਮੇਸ਼ਾ ਲਈ ਇੱਕ ਦੂਜੇ ਦਾ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ, ਇਸ ਲਈ ਅਸੀਂ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹਾਂ।
ਨਵਦੀਪ ਸੈਣੀ ਨੇ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, “ਤੁਹਾਡੇ ਨਾਲ ਹਰ ਦਿਨ ਪਿਆਰ ਦਾ ਦਿਨ ਹੁੰਦਾ ਹੈ। ਅੱਜ ਅਸੀਂ ਹਮੇਸ਼ਾ ਲਈ ਇੱਕ ਦੂਜੇ ਦਾ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਹੇ ਹਾਂ, ਇਸ ਲਈ ਅਸੀਂ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਜੇਕਰ 31 ਸਾਲ ਦੇ ਨਵਦੀਪ ਦੀ ਗੱਲ ਕਰੀਏ ਤਾਂ ਉਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੇਸ਼ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਸੈਣੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਨਵਦੀਪ ਸੈਣੀ ਨੇ ਭਾਰਤ ਲਈ 2 ਟੈਸਟ, 8 ਵਨਡੇ ਅਤੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਨਵਦੀਪ ਸੈਣੀ ਨੇ ਟੈਸਟ ਦੀਆਂ 4 ਪਾਰੀਆਂ ਵਿਚ 4.11 ਦੀ ਇਕਾਨਮੀ ਤੋਂ 4 ਵਿਕਟਾਂ ਲਈਆਂ ਹਨ, ਜਦੋਂ ਕਿ ਉਸ ਨੇ ਵਨਡੇ ਵਿਚ 6 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 13 ਵਿਕਟਾਂ ਹਾਸਲ ਕੀਤੀਆਂ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)