ਈਰਾਨ ਨੇ ਸਰਕਾਰ ਦੀ ਆਲੋਚਨਾ ਕਰਨ ਲਈ ਸਾਬਕਾ ਫੁੱਟਬਾਲ ਖਿਡਾਰੀ ਨੂੰ ਕੀਤਾ ਗ੍ਰਿਫ਼ਤਾਰ

ਦੁਬਈ – ਈਰਾਨ ਨੇ ਆਪਣੀ ਰਾਸ਼ਟਰੀ ਫੁਟਬਾਲ ਟੀਮ ਦੇ ਇੱਕ ਪ੍ਰਮੁੱਖ ਸਾਬਕਾ ਮੈਂਬਰ ਨੂੰ ਸਰਕਾਰ ਦੀ ਆਲੋਚਨਾ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ, ਕਿਉਂਕਿ ਅਧਿਕਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਨਾਲ ਜੂਝ ਰਹੇ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਪਰਛਾਵਾਂ ਰਾਸ਼ਟਰੀ ਟੀਮ ‘ਤੇ ਵੀ ਪੈ ਰਿਹਾ ਹੈ, ਜੋ ਫੀਫਾ ਵਿਸ਼ਵ ਕੱਪ ਵਿਚ ਵਿਸ਼ਵਵਿਆਪੀ ਦਰਸ਼ਕਾਂ ਦੇ ਸਾਹਮਣੇ ਮੁਕਾਬਲਾ ਕਰ ਰਹੇ ਹਨ। ਈਰਾਨ ਦੀਆਂ ਸਮਾਚਾਰ ਏਜੰਸੀਆਂ ਫਾਰਸ ਅਤੇ ਤਸਨੀਮ ਨੇ ਵੀਰਵਾਰ ਨੂੰ ਦੱਸਿਆ ਕਿ ਵੋਰੀਆ ਗਫੌਰੀ ਨੂੰ “ਰਾਸ਼ਟਰੀ ਫੁੱਟਬਾਲ ਟੀਮ ਦਾ ਅਪਮਾਨ ਕਰਨ ਅਤੇ ਸਰਕਾਰ ਵਿਰੁੱਧ ਮੁਹਿੰਮ ਚਲਾਉਣ” ਲਈ ਗ੍ਰਿਫ਼ਤਾਰ ਕੀਤਾ ਗਿਆ।

ਵਿਸ਼ਵ ਕੱਪ ਲਈ ਨਾ ਜਾਣ ਦਾ ਫ਼ੈਸਲਾ ਕਰਨ ਵਾਲੇ ਗਫੌਰੀ ਆਪਣੇ ਪੂਰੇ ਕਰੀਅਰ ਦੌਰਾਨ ਈਰਾਨੀ ਅਧਿਕਾਰੀਆਂ ਦੀ ਆਲੋਚਨਾ ਕਰਦੇ ਰਹੇ ਹਨ। ਉਹ ਪੁਰਸ਼ਾਂ ਦੇ ਫੁੱਟਬਾਲ ਮੈਚਾਂ ਵਿਚ ਮਹਿਲਾ ਦਰਸ਼ਕਾਂ ‘ਤੇ ਲੰਬੇ ਸਮੇਂ ਤੋਂ ਲੱਗੀ ਪਾਬੰਦੀ ਦੇ ਨਾਲ-ਨਾਲ ਈਰਾਨ ਦੀ ਟਕਰਾਅ ਵਾਲੀ ਵਿਦੇਸ਼ ਨੀਤੀ ‘ਤੇ ਇਤਰਾਜ਼ ਜਤਾਉਂਦੇ ਰਹੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਇੱਕ 22 ਸਾਲਾ ਔਰਤ, ਮਹਿਸਾ ਅਮੀਨੀ ਦੇ ਪਰਿਵਾਰ ਲਈ ਹਮਦਰਦੀ ਪ੍ਰਗਟ ਕੀਤੀ, ਜਿਸਦੀ ਇਰਾਨ ਦੀ ਨੈਤਿਕਤਾ ਪੁਲਸ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਤੇਜ਼ ਹੋਏ।

ਹਾਲ ਹੀ ਦੇ ਦਿਨਾਂ ਵਿੱਚ, ਉਨ੍ਹਾਂ ਨੇ ਈਰਾਨ ਦੇ ਪੱਛਮੀ ਕੁਰਦ ਖੇਤਰ ਵਿੱਚ ਵਿਰੋਧ ਪ੍ਰਦਰਸ਼ਨਾਂ ਉੱਤੇ ਹਿੰਸਕ ਕਾਰਵਾਈ ਨੂੰ ਖ਼ਤਮ ਕਰਨ ਲਈ ਵੀ ਕਿਹਾ। ਉਨ੍ਹਾਂ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਸ਼ੁੱਕਰਵਾਰ ਨੂੰ ਈਰਾਨ ਅਤੇ ਵੇਲਜ਼ ਵਿਚਾਲੇ ਵਿਸ਼ਵ ਕੱਪ ਦੇ ਮੈਚ ਤੋਂ ਪਹਿਲਾਂ ਆਈਆਂ। ਈਰਾਨ ਦੀ ਰਾਸ਼ਟਰੀ ਟੀਮ ਦੇ ਮੈਂਬਰਾਂ ਨੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਦੇ ਖਿਲਾਫ 2-6 ਦੀ ਹਾਰ ਤੋਂ ਪਹਿਲਾਂ ਆਪਣਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ।

Add a Comment

Your email address will not be published. Required fields are marked *