ਅਸ਼ਵਿਨ ਟੀ-20 ਵਿਸ਼ਵ ਕੱਪ ’ਚ ਆਸਟ੍ਰੇਲੀਆਈ ਵਿਕਟ ’ਤੇ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਵਿਟੋਰੀ

ਕੋਲਕਾਤਾ – ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਡੇਨੀਅਲ ਵਿਟੋਰੀ ਨੂੰ ਲੱਗਦਾ ਹੈ ਕਿ ਆਰ. ਅਸ਼ਵਿਨ ਦੀ ਹਾਲਾਤਾਂ ’ਤੇ ਤੇਜ਼ੀ ਨਾਲ ਕੰਟਰੋਲ ਕਰਨ ਦੀ ਕਾਬਲੀਅਤ ਅਤੇ ਆਸਟ੍ਰੇਲੀਆਈ ਹਾਲਾਤਾਂ ਦੀ ਜਾਣਕਾਰੀ ਉਸ ਨੂੰ ਟੀ-20 ਵਿਸ਼ਵ ਕੱਪ ਦੌਰਾਨ ਮਦਦ ਕਰੇਗੀ। ਆਸਟ੍ਰੇਲੀਆ ਦੀਆਂ ਤੇਜ਼ ਅਤੇ ਉਛਾਲ ਵਾਲੀਆਂ ਪਿੱਚਾਂ ਦੀ ਗੱਲ ਆਉਂਦੀ ਹੈ ਤਾਂ ਸਪਿਨ ਗੇਂਦਬਾਜ਼ ਇੰਨੇ ਪ੍ਰਭਾਵਿਤ ਨਹੀਂ ਹੁੰਦੇ ਅਤੇ ਭਾਰਤ ਕੋਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਆਈ. ਸੀ. ਸੀ. ਟੂਰਨਾਮੈਂਟ ਲਈ ਅਸ਼ਵਿਨ, ਯੁਜਵਿੰਦਰ ਚਾਹਲ ਅਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਮੌਜੂਦ ਹਨ।

ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਵਿਟੋਰੀ ਇਥੇ ਲੀਜ਼ੈਂਡਸ ਲੀਗ ਕ੍ਰਿਕਟ ਦੇ ਦੂਜੇ ਪੜਾਅ ’ਚ ਖੇਡਣ ਲਈ ਇਥੇ ਆਇਆ ਹੋਇਆ ਹੈ। ਉਸ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸ਼ਵਿਨ ਟੈਸਟ ’ਚ ਸ਼ਾਨਦਾਰ ਰਿਹਾ ਹੈ। ਸਭ ਤੋਂ ਵਧੀਆ ਗੱਲ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆ ਰਿਹਾ ਹੈ ਅਤੇ ਉਸ ਨੂੰ ਭਾਰਤ ਲਈ ਟੀ-20 ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਉਹ ਉਨ੍ਹਾਂ ਖਿਡਾਰੀਆਂ ’ਚ ਸ਼ਾਮਿਲ ਹੈ, ਜੋ ਬਹੁਤ ਜਲਦੀ ਹਾਲਾਤਾਂ ਦੇ ਅਨੁਸਾਰ ਢਲ ਜਾਂਦੇ ਹਨ। ਉਹ ਸਮਝਦਾ ਹੈ ਕਿ ਉਸ ਨੂੰ ਹਰ ਹਾਲਾਤ ’ਚ ਕੀ ਕਰਨ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਉਸ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਜਾਣਦਾ ਹੈ ਕਿ ਪ੍ਰਦਰਸ਼ਨ ਕਿਸ ਤਰ੍ਹਾਂ ਕਰਨਾ ਹੈ। ਉਹ ਕਈ ਵਾਰ ਆਸਟ੍ਰੇਲੀਆਈ ਦੌਰੇ ’ਤੇ ਜਾ ਚੁੱਕਾ ਹੈ।

Add a Comment

Your email address will not be published. Required fields are marked *