ਇਟਲੀ ਦੇ ਸਭ ਤੋਂ ਵੱਡੇ ਮਾਫੀਆ ਮੁਕੱਦਮੇ ’ਚ 200 ਅਪਰਾਧੀਆਂ ਨੂੰ 2200 ਸਾਲ ਦੀ ਕੈਦ

ਰੋਮ – ਇਟਲੀ ਦੀ ਇਕ ਅਦਾਲਤ ਨੇ 3 ਦਹਾਕਿਆਂ ਵਿਚ ਦੇਸ਼ ਦੇ ਸਭ ਤੋਂ ਵੱਡੇ ਮਾਫੀਆ ਮੁਕੱਦਮੇ ਵਿਚ ਅਪਰਾਧੀ ਗਿਰੋਹ ਦੇ 200 ਤੋਂ ਵੱਧ ਮੈਂਬਰਾਂ ਨੂੰ ਕੁੱਲ 2200 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੁਣਵਾਈ ਜਨਵਰੀ 2021 ਵਿੱਚ ਜੱਜਾਂ ਅਤੇ ਗਵਾਹਾਂ ਦੀ ਸੁਰੱਖਿਆ ਲਈ ਦੱਖਣੀ ਇਟਲੀ ਦੇ ਸ਼ਹਿਰ ਲਾਮੇਜ਼ੀਆ ਟਰਮੇ ਵਿੱਚ ਵਿਸ਼ੇਸ਼ ਤੌਰ ’ਤੇ ਬਣਾਏ ਇਕ ਬੰਕਰ ਵਿੱਚ ਸ਼ੁਰੂ ਹੋਈ ਸੀ। 3 ਜੱਜਾਂ ਦੇ ਪੈਨਲ ਨੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ।

ਗਿਰੋਹ ਦੇ ਤ ਕਰੀਬਨ 207 ਮੈਂਬਰਾਂ ਨੂੰ ਜੇਲ ਭੇਜਿਆ ਗਿਆ ਅਤੇ 100 ਤੋਂ ਵੱਧ ਨੂੰ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ’ਚ 42 ਔਰਤਾਂ ’ਤੇ ਮੁਕੱਦਮਾ ਚਲਾਇਆ ਗਿਆ ਸੀ, ਜਿਨ੍ਹਾਂ ’ਚੋਂ 39 ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਦੋਸ਼ੀਆਂ ’ਚ ਸਾਬਕਾ ਸੰਸਦ ਮੈਂਬਰ ਗਿਆਨਕਾਰਲੋ ਪਿਟੇਲੀ, ਸਾਬਕਾ ਪੁਲਸ ਮੁਖੀ ਜਿਓਰਜੀਓ ਨਸੇਲੀ, ਸਾਬਕਾ ਵਿੱਤੀ ਪੁਲਸ ਅਧਿਕਾਰੀ ਮਿਸ਼ੇਲ ਮਾਰੀਨਾਰੋ, ਸਾਬਕਾ ਮੇਅਰ ਗਿਆਨਲੁਕਾ ਕੈਲੀਪੋ, ਸਾਬਕਾ ਖੇਤਰੀ ਕੌਂਸਲਰ ਲੁਈਗੀ ਇਨਕਾਰਨਾਟੋ ਅਤੇ ਪਿਏਤਰੋ ਗਿਆਮਬੋਰਿਨੋ ਸ਼ਾਮਲ ਹਨ।

Add a Comment

Your email address will not be published. Required fields are marked *