ਮਾਂ ਨੇ ਮੈਨੂੰ ਫੈਸ਼ਨ ਦੀ ਦੁਨੀਆ ਨਾਲ ਜਾਣੂ ਕਰਵਾਇਆ : ਸੋਨਮ ਕਪੂਰ

ਮੁੰਬਈ- ਗਲੋਬਲ ਫੈਸ਼ਨ ਆਈਕਨ ਤੇ ਬਾਲੀਵੁੱਡ ਸਟਾਰ ਸੋਨਮ ਕਪੂਰ ਦਾ ਭਾਰਤੀ ਫੈਸ਼ਨ ਸੀਨ ਤੇ ਪੌਪ ਕਲਚਰ ’ਤੇ ਬਹੁਤ ਪ੍ਰਭਾਵ ਹੈ। ਸੋਨਮ ਕਹਿੰਦੀ ਹੈ, ‘‘ਮਾਂ ਇਕ ਮਾਡਲ ਸੀ ਤੇ ਫਿਰ ਸਫਲ ਫੈਸ਼ਨ ਡਿਜ਼ਾਈਨਰ ਬਣ ਗਈ। ਹੁਣ ਉਹ ਜਿਊਲਰੀ ਡਿਜ਼ਾਈਨਰ ਹੈ। ਅਬੂ ਜਾਨੀ, ਸੰਦੀਪ ਖੋਸਲਾ, ਤਰੁਣ ਤਾਹਿਲਿਆਨੀ, ਅਨਾਮਿਕਾ ਖੰਨਾ, ਅਨੁਰਾਧਾ ਵਕੀਲ ਫੈਸ਼ਨ ਡਿਜ਼ਾਈਨਰਾਂ ਦੇ ਆਲੇ-ਦੁਆਲੇ ਵੱਡੀ ਹੋਈ। 

ਖਾਸ ਤੌਰ ’ਤੇ ਮੇਰੀ ਮਾਂ ਪੁਰਾਣੀ ਜਰੀ ਦੇ ਟੁਕੜੇ, ਜਮਾਵਾਰ ਤੇ ਪੁਰਾਣੀਆਂ ਜਰੀ ਸਾੜੀਆਂ ਇਕੱਠਾ ਕਰ ਰਹੀ ਸੀ।’’ ਸੋਨਮ ਕਹਿੰਦੀ ਹੈ, ‘‘ਇਹ ਚੀਜ਼ਾਂ ਮੇਰੇ ਅੰਦਰ ਛੋਟੀ ਉਮਰ ਤੋਂ ਹੀ ਵਸ ਗਈਆਂ ਸਨ। ਮਾਂ ਨੇ ਮੈਨੂੰ ਫੈਸ਼ਨ ਦੀ ਦੁਨੀਆ ਨਾਲ ਜਾਣੂ ਕਰਵਾਇਆ। ਕਈ ਅੰਤਰਰਾਸ਼ਟਰੀ ਡਿਜ਼ਾਈਨਰਾਂ ਨਾਲ ਨਾ ਸਿਰਫ ਫ੍ਰੈਂਚ ਤੇ ਇਤਾਲਵੀ ਨਾਲ ਸਗੋਂ ਜਾਪਾਨੀ ਤੇ ਹੋਰ ਏਸ਼ੀਆਈ ਡਿਜ਼ਾਈਨਰਾਂ ਨਾਲ ਵੀ, ਜਿਸ ਨਾਲ ਮੈਨੂੰ ਵਿਸ਼ਵ ਭਰ ’ਚ ਪਛਾਣ ਮਿਲੀ। ਉਨ੍ਹਾਂ ਦਾ ਜਨੂੰਨ ਫੈਸ਼ਨ ’ਚ ਵੀ ਸੀ। ਇਕ ਡਿਜ਼ਾਈਨਰ ਹੋਣ ਦੇ ਨਾਲ-ਨਾਲ ਉਹ ਇਕ ਰਿਟੇਲਰ ਵੀ ਸੀ, ਇਸ ਲਈ ਇਹ ਸਮਝ ਮੈਨੂੰ ਮੇਰੀ ਮਾਂ ਤੋਂ ਆਈ ਹੈ।’’ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਅਗਲੇ ਸਾਲ ਸ਼ੁਰੂ ਹੋਣ ਵਾਲੇ ਦੋ ਪ੍ਰੋਜੈਕਟਾਂ ’ਚ ਨਜ਼ਰ ਆਵੇਗੀ, ਜਿਨ੍ਹਾਂ ’ਚੋਂ ਇਕ ‘ਬੈਟਲ ਫਾਰ ਬਿਟੋਰਾ’ ਤੇ ਦੂਜਾ ਗੁਪਤ ਰੱਖਿਆ ਗਿਆ ਹੈ।

Add a Comment

Your email address will not be published. Required fields are marked *