ਪ੍ਰਸਿੱਧ ਅਦਾਕਾਰ ਦੀ ਮੌਤ, ਕਾਰ ‘ਚ ਸ਼ੱਕੀ ਹਾਲਤ ‘ਚ ਮਿਲੀ ਲਾਸ਼

ਨਵੀਂ ਦਿੱਲੀ – ਮਲਿਆਲੀ ਫ਼ਿਲਮਾਂ ਦੇ ਮਸ਼ਹੂਰ ਐਕਟਰ ਵਿਨੋਦ ਥਾਮਸ (45) ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਹੈ। ਕੋਟਾਇਮ ’ਚ ਪੰਪੜੀ ਕੋਲ ਅਭਿਨੇਤਾ ਦੀ ਲਾਸ਼ ਮਿਲੀ ਹੈ। ਹੋਟਲ ਮੈਨੇਜਮੈਂਟ ਨੇ ਆਪਣੇ ਹੋਟਲ ਦੀ ਪਾਰਕਿੰਗ ਵਿਚ ਕਾਰ ਦੇ ਅੰਦਰ ਇਕ ਵਿਅਕਤੀ ਨੂੰ ਬਹੁਤ ਦੇਰ ਤੱਕ ਬੈਠਾ ਦੇਖਿਆ ਸੀ। ਉਨ੍ਹਾਂ ਨੇ ਹੀ ਇਕ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ।

ਪੁਲਸ ਦੀ ਟੀਮ ਸੂਚਨਾ ਮਿਲਦਿਆਂ ਹੀ ਤੁਰੰਤ ਐਕਸ਼ਨ ਵਿਚ ਆ ਗਈ। ਪੁਲਸ ਨੇ ਹੋਟਲ ਦੀ ਪਾਰਕਿੰਗ ਵਿਚ ਪਹੁੰਚ ਕੇ ਐਕਟਰ ਨੂੰ ਕਾਰ ’ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਵਿਨੋਦ ਨੂੰ ਪੁਲਸ ਨੇੜਲੇ ਹਸਪਤਾਲ ਵਿਚ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਅਜੇ ਤੱਕ ਐਕਟਰ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ। ਵਿਨੋਦ ਥਾਮਸ ਦੀ ਮੌਤ ਦੀ ਖ਼ਬਰ ਦੇ ਸਾਹਮਣੇ ਆਉਣ ਨਾਲ ਸਿਨੇਮਾ ਜਗਤ ਵਿਚ ਹਲਚਲ ਮਚ ਗਈ।

Add a Comment

Your email address will not be published. Required fields are marked *