ਭਾਰਤ ਨੂੰ ਲੱਗਾ ਪਹਿਲਾ ਪਹਿਲਾ ਝਟਕਾ, ਗਿੱਲ ਹੋਏ 4 ਦੌੜਾਂ ਬਣਾ ਕੇ ਆਊਟ
November 19, 2023
![](http://mehakewattan.com/wp-content/uploads/2023/11/2023_11image_14_14_425743405india-ll.jpg)
ਅੱਜ ਨਰਿੰਦਰ ਮੋਦੀ ਸਟੇਡੀਅਮ ਵਿਖੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਜਿੱਥੇ ਜਿੱਤਣ ਦੇ ਇਰਾਦੇ ਨਾਲ ਉੱਤਰਨਗੀਆਂ, ਉੱਥੇ ਦੁਨੀਆ ਭਰ ‘ਚ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵੀ ਇਸ ਮੁਕਾਬਲੇ ‘ਤੇ ਰਹਿਣਗੀਆਂ। ਮੈਚ ‘ਚ ਟਾਸ ਦੀ ਗੱਲ ਕਰੀਏ ਤਾਂ ਆਸਟ੍ਰਲੀਆ ਨੇ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਓਪਨਰ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਭਾਰਤ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ਼ੁਭਮਨ ਗਿੱਲ 7 ਗੇਂਦਾਂ ‘ਚ 4 ਦੌੜਾਂ ਬਣਾ ਕੇ ਮਿਚੇਲ ਸਟਾਰਕ ਦੀ ਗੇਂਦ ‘ਤੇ ਜ਼ੈਂਪਾ ਹੱਥੋਂ ਕੈਚ ਆਊਟ ਹੋ ਗਏ। ਖ਼ਬਰ ਲਿਖੇ ਜਾਣ ਤੱਕ ਭਾਰਤ ਦਾ ਸਕੋਰ 6 ਓਵਰਾਂ ‘ਚ 1 ਵਿਕਟ ਦੇ ਨੁਕਸਾਨ ‘ਤੇ 40 ਦੌੜਾਂ ਸੀ।