ਕਰਿਸ਼ਮਾ ਕਪੂਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨਤਮਸਤਕ ਹੋਈ। ਇਸ ਦੌਰਾਨ ਜਿੱਥੇ ਉਸ ਨੇ ਸੱਚਖੰਡ ਵਿਖੇ ਮੱਥਾ ਟੇਕਿਆ, ਉੱਥੇ ਹੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਦਰਸ਼ਨ ਨਾ ਕੀਤੇ ਤਾਂ ਇਥੇ ਆਉਣ ਦਾ ਕੀ ਫਾਇਦਾ ਹੋਵੇਗਾ। ਕਰਿਸ਼ਮਾ ਕਪੂਰ ਨੇ ਕਿਹਾ ਕਿ ਇਸ ਰੂਹਾਨੀਅਤ ਦੇ ਕੇਂਦਰ ਵਿੱਚ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।

ਦੱਸ ਦੇਈਏ ਹੈ ਕਿ ਉਹ ਗੁਰੂ ਨਗਰੀ ਵਿਖੇ ਫਿੱਕੀ ਫਲੋ ਦੇ ਹੋਣ ਵਾਲੇ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੀ ਸੀ। ਜਿਸ ਦੌਰਾਨ ਉਸ ਨੇ ਕਿਹਾ ਕਿ ਮੇਰੇ ਮਨ ਦੀ ਇੱਛਾ ਸੀ ਕਿ ਅੰਮ੍ਰਿਤਸਰ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਨਾ ਕੀਤੇ ਤਾਂ ਇਥੇ ਆਉਣ ਦਾ ਕੀ ਫਾਇਦਾ ਹੋਵੇਗਾ।

Add a Comment

Your email address will not be published. Required fields are marked *