‘ਨਾਟੂ ਨਾਟੂ’ ਦੇ ਗਾਇਕ ਰਾਹੁਲ ਸਿਪਲੀਗੁੰਜ ਦਾ ਹੈਦਰਾਬਾਦ ਪਰਤਣ ’ਤੇ ਸ਼ਾਨਦਾਰ ਸਵਾਗਤ

ਹੈਦਰਾਬਾਦ – ‘ਆਰ. ਆਰ. ਆਰ.’ ਫ਼ਿਲਮ ਦੇ ਆਸਕਰ ਜੇਤੂ ਗੀਤ ‘ਨਾਟੂ ਨਾਟੂ’ ਦੇ ਗਾਇਕ ਰਾਹੁਲ ਸ਼ਨੀਵਾਰ ਰਾਤ ਨੂੰ ਹੈਦਰਾਬਾਦ ਦੇ ਸਿਪਲੀਗੁੰਜ ਪਹੁੰਚੇ। ਗਾਇਕ ’ਤੇ ਆਪਣਾ ਪਿਆਰ ਦਿਖਾਉਣ ਲਈ ਏਅਰਪੋਰਟ ’ਤੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਉਨ੍ਹਾਂ ਦਾ ਸ਼ਾਨਦਾਰ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਦਿਨ ’ਚ ਹੈਦਰਾਬਾਦ ਹਵਾਈ ਅੱਡੇ ’ਤੇ ਅਦਾਕਾਰ ਰਾਮ ਚਰਨ ਦਾ ਪਹੁੰਚਣ ’ਤੇ ਸਵਾਗਤ ਕੀਤਾ ਸੀ। ਪ੍ਰਸ਼ੰਸਕਾਂ ਨੇ ਰਾਮ ਚਰਨ ’ਤੇ ਫੁੱਲਾਂ ਦੀ ਵਰਖਾ ਕੀਤੀ।

Add a Comment

Your email address will not be published. Required fields are marked *