ਡਾਬਰ ਗਰੁੱਪ ਦੇ ਚੇਅਰਮੈਨ ਗੌਰਵ ਬਰਮਨ ਸਣੇ 32 ਲੋਕਾਂ ‘ਤੇ FIR ਦਰਜ

ਮਹਾਦੇਵ ਸੱਟੇਬਾਜ਼ੀ ਐਪ ਦੇ ਮਾਮਲੇ ‘ਚ ਡਾਬਰ ਦੇ ਚੇਅਰਮੈਨ ਮੋਹਿਤ ਬਰਮਨ ਅਤੇ ਕੰਪਨੀ ਦੇ ਡਾਇਰੈਕਟਰ ਗੌਰਵ ਬਰਮਨ ਸਮੇਤ 32 ਲੋਕਾਂ ਦੇ ਖ਼ਿਲਾਫ਼ ਜੂਏ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁੰਬਈ ਵਿੱਚ ਇੱਕ ਸਮਾਜਿਕ ਕਾਰਕੁਨ ਦੀ ਸ਼ਿਕਾਇਤ ਦੇ ਆਧਾਰ ’ਤੇ 7 ਨਵੰਬਰ ਨੂੰ ਦਰਜ ਕੀਤੀ ਗਈ ਐੱਫਆਈਆਰ ਵਿੱਚ 31 ਲੋਕਾਂ ਦੇ ਨਾਮ ਹਨ, ਜਦੋਂ ਕਿ 32ਵੇਂ ਵਿਅਕਤੀ ਦਾ ਕੋਈ ਪਤਾ ਨਹੀਂ ਹੈ। 

ਦੱਸ ਦੇਈਏ ਕਿ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਮੋਹਿਤ ਬਰਮਨ ਕਥਿਤ ਮਹਾਦੇਵ ਸੱਟੇਬਾਜ਼ੀ ਐਪ ਦਾ 16ਵਾਂ ਮੁਲਜ਼ਮ ਹੈ, ਜਦਕਿ ਗੌਰਵ ਬਰਮਨ 18ਵੇਂ ਨੰਬਰ ‘ਤੇ ਹਨ। ਬਰਮਨ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਕਿਹਾ ਕਿ ਉਨ੍ਹਾਂ ਨੂੰ ਐੱਫਆਈਆਰ ਦੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਹਨਾਂ ‘ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਦਰਜ ਕੀਤੀ ਗਈ ਐੱਫਆਈਆਰ ਝੂਠੀ ਅਤੇ ਬੇਬੁਨਿਆਦ ਹੈ।

Add a Comment

Your email address will not be published. Required fields are marked *