9 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ਫ਼ਿਲਮ ‘ਐਨੀਮਲ’ ਦਾ ਗੀਤ

ਮੁੰਬਈ – ਫ਼ਿਲਮ ‘ਐਨੀਮਲ’ ਦਾ ਨਵਾਂ ਗੀਤ ‘ਪਾਪਾ ਮੇਰੀ ਜਾਨ’ ਰਣਬੀਰ ਕਪੂਰ ਤੇ ਅਨਿਲ ਕਪੂਰ ਵਲੋਂ ਨਿਭਾਏ ਗਏ ਕਿਰਦਾਰਾਂ ਵਿਚਾਲੇ ਭਾਵਨਾਤਮਕ ਸਬੰਧ ਨੂੰ ਡੂੰਘਾਈ ਨਾਲ ਉਜਾਗਰ ਕਰਦਾ ਹੈ। ਇਸ ਗਾਣੇ ਨੂੰ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ। ਹਿੰਦੀ ਵਰਜਨ ਤੋਂ ਇਲਾਵਾ ‘ਪਾਪਾ ਮੇਰੀ ਜਾਨ’ ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ਭਾਸ਼ਾਵਾਂ ’ਚ ਵੀ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 9.6 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ, ਇਹ ਫ਼ਿਲਮ 1 ਦਸੰਬਰ ਨੂੰ ਦਰਸ਼ਕਾਂ ਨੂੰ ਇਕ ਰੋਮਾਂਚਕ ਯਾਤਰਾ ’ਤੇ ਲਿਜਾਣ ਦਾ ਵਾਅਦਾ ਕਰਦੀ ਹੈ।

Add a Comment

Your email address will not be published. Required fields are marked *