ਈਸ਼ਾ ਦਿਓਲ ਨੇ ਸੰਨੀ ਦਿਓਲ ਦੀ ‘ਗਦਰ 2’ ਲਈ ਰੱਖੀ ਸਪੈਸ਼ਲ ਸਕ੍ਰੀਨਿੰਗ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਉਸ ਦੀ ਭੈਣ ਈਸ਼ਾ ਦਿਓਲ ‘ਚ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਇਹ ‘ਗਦਰ 2’ ਦੀ ਸਕ੍ਰੀਨਿੰਗ ’ਤੇ ਸਾਫ਼ ਹੋ ਗਿਆ ਹੈ। ਈਸ਼ਾ ਦਿਓਲ ਨੇ ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ, ਇੱਥੇ ਸਾਰੇ ਭੈਣ-ਭਰਾ ਮੌਜੂਦ ਰਹੇ।

ਸ਼ੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਵੀਡਿਓ ਵੀ ਸਾਹਮਣੇ ਆਇਆ ਹੈ। ਕਲਿੱਪ ‘ਚ ਈਸ਼ਾ ਦਿਓਲ, ਸੰਨੀ ਦਿਓਲ, ਬੌਬੀ ਦਿਓਲ ਤੇ ਅਹਾਨਾ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆਈ। ਦੱਸ ਦਈਏ ਕਿ ਈਸ਼ਾ ਦਿਓਲ ਆਲ-ਬਲੈਕ ਲੁੱਕ ‘ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ।

ਸੰਨੀ ਦਿਓਲ ਨੇ ਪੱਗੜੀ ਨਾਲ ਕੁੜਤਾ-ਪਜ਼ਾਮਾ ਪਾਇਆ ਸੀ ਤੇ ਬੌਬੀ ਦਿਓਲ ਡੇਨਿਸ ਜੀਨਸ ਅਤੇ ਬਲੈਕ ਟੀ-ਸ਼ਰਟ ’ਚ ਹੈਂਡਸਮ ਲੱਗ ਰਿਹਾ ਸੀ। ਈਸ਼ਾ ਦਿਓਲ ਦੀ ਭੈਣ ਅਹਾਨਾ ਵੀ ਜੀਨਸ-ਟਾਪ ’ਚ ਆਪਣੇ ਭੈਣ-ਭਰਾ ਨਾਲ ਨਜ਼ਰ ਆਈ। ਈਸ਼ਾ-ਅਹਾਨਾ ਨੂੰ ਸੰਨੀ ਤੇ ਬੌਬੀ ਦੇ ਨਾਲ ਵੇਖ ਕੇ ਫੈਨਜ਼ ਬਹੁਤ ਖ਼ੁਸ਼ ਹੋਏ। 

Add a Comment

Your email address will not be published. Required fields are marked *