ਸਲਮਾਨ ਖ਼ਾਨ ਨੇ ‘ਟਾਈਗਰ 3’ ਨਾਲ ਬਣਾਇਆ ਕਰੀਅਰ ਦਾ ਸਭ ਤੋਂ ਵੱਡਾ ਰਿਕਾਰਡ

ਮੁੰਬਈ – ਆਖਰਕਾਰ ਉਹ ਦਿਨ ਆ ਹੀ ਗਿਆ, ਜਦੋਂ ਦੇਸ਼ ਨੇ ਸਲਮਾਨ ਖ਼ਾਨ ਦੀ ‘ਟਾਈਗਰ 3’ ਨਾਲ ਦੀਵਾਲੀ ਮਨਾਈ। 44.50 ਕਰੋੜ ਰੁਪਏ ਤੋਂ ਵਧ ਦੀ ਨੈੱਟ ਇੰਡੀਆ ਓਪਨਿੰਗ ਬੁਕਿੰਗ ਦੇ ਨਾਲ ਫ਼ਿਲਮ ਨੇ ਅਜਿਹੇ ਚਮਤਕਾਰ ਕੀਤੇ ਕਿ ਇਸ ਨੂੰ ਭਾਰਤ ’ਚ ਫ਼ਿਲਮਾਂ ਲਈ ਵੱਡਾ ਦਿਨ ਮੰਨਿਆ ਜਾਂਦਾ ਹੈ।

ਇਸ ਦੇ ਨਾਲ ਸਲਮਾਨ ਨੇ ‘ਟਾਈਗਰ 3’ ਨਾਲ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਓਪਨਿੰਗ ਰਿਕਾਰਡ ਬਣਾ ਲਿਆ ਹੈ ਤੇ ਉਹ ਵੀ ਦੀਵਾਲੀ ਵਰਗੇ ਮੁਸ਼ਕਿਲ ਦਿਨ ’ਤੇ। ਦੀਵਾਲੀ ਪੂਜਾ ਡੇ ਕਲੈਕਸ਼ਨ ਲਈ ਰਿਕਾਰਡ ਦਿਨ ਹੈ, ਜਿਸ ਨੂੰ ਬਾਕਸ ਆਫਿਸ ਲਈ ਬੇਕਾਰ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਸ਼ਾਮ ਦੇ ਸ਼ੋਅ ਤੋਂ ਕਲੈਕਸ਼ਨ ਬਹੁਤ ਘੱਟ ਹੁੰਦੀ ਹੈ। ਇਸ ਨਾਲ ਇਹ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਦੀਵਾਲੀ ’ਤੇ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਦਿਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ 20 ਕਰੋੜ ਰੁਪਏ ਤੋਂ ਘੱਟ ਦਾ ਸੀ।

Add a Comment

Your email address will not be published. Required fields are marked *