ਲੁਧਿਆਣਾ ਜ਼ਿਲ੍ਹੇ ‘ਚ ਇੱਕੋ ਦਿਨ ਡੇਂਗੂ ਦੇ 34 ਮਰੀਜ਼ ਆਏ ਸਾਹਮਣੇ

ਲੁਧਿਆਣਾ : ਮਹਾਨਗਰ ਵਿਚ ਡੇਂਗੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਬੀਤੇ ਦਿਨ ਵੱਖ-ਵੱਖ ਹਸਪਤਾਲਾਂ ਵਿਚ 80 ਦੇ ਲਗਭਗ ਮਰੀਜ਼ ਸਾਹਮਣੇ ਆਏ, ਜਦੋਂ ਕਿ ਸਿਹਤ ਵਿਭਾਗ ਦੇ ਨਾਲ ਹਸਪਤਾਲਾਂ ਦੀ ਰਿਪੋਰਟ ’ਤੇ ਆਧਾਰਿਤ ਸਾਹਮਣੇ ਆਏ ਮਰੀਜ਼ਾਂ ਵਿਚ 34 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ ਇਨ੍ਹਾਂ ਵਿਚ 24 ਸ਼ਹਿਰੀ, ਜਦਕਿ 10 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਸਿਹਤ ਵਿਭਾਗ ਹੁਣ ਤੱਕ 1031 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕਰ ਚੁੱਕਾ ਹੈ, ਜੋ ਚੰਦ ਹਸਪਤਾਲਾਂ ’ਤੇ ਆਧਾਰਿਤ ਹਨ। ਇਨ੍ਹਾਂ ਵਿਚੋਂ 109 ਮਰੀਜ਼ ਜ਼ੇਰੇ ਇਲਾਜ ਹਨ। 86 ਮਰੀਜ਼ ਸ਼ਹਿਰ ਅਤੇ 23 ਮਰੀਜ਼ ਪੇਂਪੂ ਖੇਤਰਾਂ ਨਾਲ ਸਬੰਧਿਤ ਹਨ। ਡੀ. ਐੱਸ. ਸੀ. ਹਸਪਤਾਲ ਵਿਚ 76, ਦੀਪ ਹਸਪਤਾਲ 14, ਜੀ. ਟੀ. ਬੀ. ਵਿਚ 4, ਗਲੋਬਲ ’ਚ 1, ਐੱਸ. ਪੀ. ਐੱਸ. ’ਚ 7, ਸੀ. ਐੱਮ. ਸੀ. ’ਚ 2, ਵਿਜੇਨੰਦ ’ਚ 4 ਤੇ ਸਿਵਲ ਹਸਪਤਾਲ ਵਿਚ 1 ਮਰੀਜ਼ ਜ਼ੇਰੇ ਇਲਾਜ ਹਨ। ਸਿਹਤ ਵਿਭਾਗ ਨੇ ਹੁਣ ਤੱਕ 18 ਮਰੀਜ਼ਾਂ ਦੀ ਡੇਂਗੂ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

Add a Comment

Your email address will not be published. Required fields are marked *