ਇਟਲੀ ਦੀ ਮੈਡੀਕਲ ਵਿਦਿਆਰਥਣ ਫਰਾਂਚੇਸਕਾ ਬਰਜਿਜੀਓ ਬਣੀ ਮਿਸ ਇਟਾਲੀਅਨ 2023

ਰੋਮ : ਇਟਲੀ ਦੀਆਂ ਸੁੰਦਰ ਮੁਟਿਆਰਾਂ ਦਾ ਸੁਪਨਾ “ਮਿਸ ਇਤਾਲੀਆ” ਦਾ ਖਿਤਾਬ ਜਿਸ ਨੂੰ ਪਾਉਣ ਲਈ ਇਤਾਲੀਅਨ ਮੁਟਿਆਰਾਂ ਬਹੁਤ ਹੀ ਸ਼ਿੱਦਤ ਨਾਲ ਮਿਹਨਤ ਕਰਦੀਆਂ ਹਨ। ਸੰਨ 2023 ਦੀ “ਮਿਸ ਇਤਾਲੀਆ”ਦਾ ਖਿਤਾਬ 210 ਮੁਟਿਆਰਾਂ ਦੇ ਮੁਕਾਬਲੇਂ ਵਿੱਚੋਂ 19 ਸਾਲ ਦੀ ਇਤਾਲੀਅਨ ਸੁੰਦਰੀ ਫਰਾਂਚੇਸਕਾ ਬਰਜਿਜੀ ਦੀ ਝੋਲੀ ਪਿਆ ਜਿਹੜੀ ਕਿ ਇਟਲੀ ਦੇ ਸਿਆਸਤਦਾਨ ਜੋਰਜੀਓ ਮਰੀਆ ਬਰਜਿਜੀਓ ਦੀ ਧੀ ਹੈ। ਫਰਾਂਚੇਸਕਾ ਬਰਜਿਜੀਓ ਰੋਮ ਮੈਡੀਕਲ ਦੀ ਪੜ੍ਹਾਈ ਕਰਦੀ ਹੈ। ਇਸ ਸੁੰਦਰਤਾ ਮੁਕਾਬਲੇ ਵਿਚ ਵੇਰੋਨਿਕਾ ਲਾਸਗਨਾ (20)ਦੂਜੇ ਸਥਾਨ ਤੇ ਸੀਰੀਆ ਪੋਜੀ (23)ਤੀਜੇ ਸਥਾਨ ‘ਤੇ ਰਹੀਆਂ।

ਮਿਸ ਇਤਾਲੀਆ ਬਣੀ ਫਰਾਂਚੇਸਕਾ ਬਰਜਿਜੀਓ ਦਾ ਕੱਦ 180 ਸੈਂਟੀਮੀਟਰ ਲੰਬਾ ਹੈ ਜਦੋਂ ਕਿ ਵਾਲਾ ਦਾ  ਤੇ ਅੱਖਾਂ ਦਾ ਰੰਗ ਭੂਰਾ ਹੈ ਉਸ ਨੇ ਯੂਰਪੀਅਨ ਕਲਾਸਿਕ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਇਸ ਸਾਲ ਹੀ ਮੈਡੀਕਲ ਪੜ੍ਹਾਈ ਦਾ ਦਾਖਲਾ ਲਿਆ ਹੈ। ਉਹ ਦਿਲ ਦੀ ਸਰਜਰੀ ਵਿਚ ਮੁਹਾਰਤ ਹਾਸਲ ਕਰਨਾ ਚਾਹੁੰਦੀ ਹੈ। 5 ਸਾਲ ਬੋਰਡਿੰਗ ਸਕੂਲ ਵਿਚ ਰਹਿਣ ਦੌਰਾਨ ਉਸ ਨੂੰ ਅਦਾਕਾਰੀ ਦਾ ਵੀ ਜਨੂੰਨ ਪੈਦਾ ਹੋਇਆ। ਡਾਕਟਰ ਬਣਨ ਦੇ ਨਾਲ ਉੁਹ ਆਪਣੇ ਸ਼ੌਂਕ ਅਦਾਕਾਰੀ ਤੇ ਮਾਡਲਿੰਗ ਨੂੰ ਵੀ ਜਾਰੀ ਰੱਖਣ ਦੀ ਇਛੁੱਕ ਹੈ। ਇਟਲੀ ਵਿਚ ਮਿਸ ਇਤਾਲੀਅਨ ਮੁਕਾਬਲਾ ਸੰਨ 1946 ਤੋਂ ਸ਼ੁਰੂ ਹੋਇਆ ਸੀ ਜਿਸ ਨੇ ਔਰਤਾਂ ਅੰਦਰ ਨਵਾਂ ਜਜ਼ਬਾ ਹੀ ਨਹੀਂ ਪੈਦਾ ਕੀਤਾ ਸਗੋਂ ਕਈ ਹੋਣਹਾਰ ਤੇ ਸਾਹਸੀ ਔਰਤਾਂ ਨੂੰ ਵੀ ਲੋਕਾਂ ਅੱਗੇ ਲਿਆਂਦਾ।

Add a Comment

Your email address will not be published. Required fields are marked *