ਸਿੰਗਾਪੁਰ ’ਚ ਕਰੇਨ ਡਿੱਗਣ ਕਾਰਨ ਭਾਰਤੀ ਮਜ਼ਦੂਰ ਦੀ ਮੌਤ

ਸਿੰਗਾਪੁਰ, 14 ਦਸੰਬਰ -: ਸਿੰਗਾਪੁਰ ਵਿੱਚ ਉਸਾਰੀ ਵਾਲੀ ਥਾਂ ’ਤੇ ‘ਲੌਰੀ ਕਰੇਨ’ ’ਚੋਂ ਸਰੀਆ ਉਤਾਰਨ ਸਮੇਂ ਵਾਪਰੇ ਹਾਦਸੇ ਵਿੱਚ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਪੱਛਮੀ ਸੂਬੇ ਦੇ ਤੇਂਗਾਹ ਗਾਰਡਨ ਐਵੇਨਿਊ ਵਿੱਚ    ਇਕ ਉਸਾਰੀ ਵਾਲੀ ਥਾਂ ’ਤੇ ਮੰਗਲਵਾਰ ਨੂੰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਭਾਰਤੀ ਮਜ਼ਦੂਰ ਆਪਣ ਸਾਥੀਆਂ ਨਾਲ ਇਕ ਕਰੇਨ ਵਿਚੋਂ ਸਰੀਆ ਉਤਾਰ   ਰਿਹਾ ਸੀ ਕਿ ਕੇ੍ਨ ਦਾ ਉਪਰਲਾ ਹਿੱਸਾ ਡਿੱਗ ਗਿਆ ਅਤੇ ਉਸ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। 

ਮੰਤਰਾਲੇ ਦੇ ਬਿਆਨ ਮੁਤਾਬਕ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਗਈ ਹੈ। ਪੁਲੀਸ ਨੇ ਕਿਹਾ ਕਿ ਲਾਪ੍ਰਵਾਹੀ ਨਾਲ ਮੌਤ ਦੇ ਦੋਸ਼ ਹੇਠ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ ਇਕ ਹੋਰ ਉਸਾਰੀ ਅਧੀਨ ਥਾਂ ’ਤੇ ਵਾਪਰੇ ਹਾਦਸੇ ਵਿੱਚ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *