ਸੁਸ਼ਮਿਤਾ ਸੇਨ ਆਪਣੇ ਐਕਸ ਬੁਆਏਫ੍ਰੈਂਡ ਨਾਲ ਆਈ ਨਜ਼ਰ

ਅਦਾਕਾਰਾ ਸੁਸ਼ਮਿਤਾ ਸੇਨ ਆਪਣੇ ਐਕਸ-ਬੁਆਏਫੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਉਸ ਨਾਲ ਆਉਟਿੰਗ ਕਾਰਨ ਚਰਚਾ ‘ਚ ਰਹਿੰਦੀ ਹੈ। ਇਸ ਐਕਸ ਕਪਲ ਨੂੰ ਕਈ ਵਾਰ ਇਕੱਠਿਆਂ ਦੇਖਿਆ ਗਿਆ ਹੈ, ਜਦੋਂ ਰੋਹਮਨ ਸੁਸ਼ਮਿਤਾ ਦਾ ਕਾਫ਼ੀ ਧਿਆਨ ਰੱਖਦੇ ਦਿਖਾਈ ਦਿੰਦਾ ਹੈ। ਬੀਤੇ ਦਿਨੀਂ ਸੁਸ਼ਮਿਤਾ ਨੂੰ ਰੋਹਮਨ ਨਾਲ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ‘ਚ ਦੇਖਿਆ ਗਿਆ ਜਿੱਥੇ ਰੋਹਮਨ ਸੁਸ਼ਮਿਤਾ ਨੂੰ ਲੈ ਕੇ ਕਾਫ਼ੀ ਪ੍ਰੋਟੈਕਟਿਵ ਦਿਖਾਈ ਦਿੱਤਾ। ਇਨ੍ਹਾਂ ਦੋਵਾਂ ਦਾ ਇਕੱਠਿਆਂ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। 

ਇਸ ਵੀਡਿਓ ‘ਚ ਦਿਖਾਈ ਦੇ ਰਿਹਾ ਹੈ ਕਿ ਪਾਰਟੀ ਖ਼ਤਮ ਹੋਣ ਤੋਂ ਬਾਅਦ ਘਰ ਜਾਂਦੇ ਸਮੇਂ ਰੋਹਮਨ ਆਪਣੀ ਐਕਸ ਗਰਲਫ੍ਰੈਂਡ ਨੂੰ ਪ੍ਰੋਟੈਕਟ ਕਰਦੇ ਹੋਏ ਗੱਡੀ ਵੱਲ ਲਿਜਾ ਰਿਹਾ ਹੈ। ਇਸ ਦੌਰਾਨ ਜਦੋਂ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲਈ ਕਿਹਾ ਤਾਂ ਦੋਵਾਂ ਨੇ ਬਾਹਾਂ ‘ਚ ਬਾਹਾਂ ਪਾ ਕੇ ਪੋਜ਼ ਦਿੱਤੇ। ਇਸ ਦੌਰਾਨ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਦੌਰਾਨ ਸੁਸ਼ਮਿਤਾ ਸਾੜ੍ਹੀ ‘ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ ਤੇ ਰੋਹਮਨ ਵੀ ਵ੍ਹਾਈਟਸ ਆਉਟਫਿਟ ‘ਚ ਹੈਂਡਸਮ ਲੱਗ ਰਿਹਾ ਸੀ। 

Add a Comment

Your email address will not be published. Required fields are marked *