ਰੈਪਰ ਹਨੀ ਸਿੰਘ ਨੇ ਉਰਵਸ਼ੀ ਰੌਤੇਲਾ ਨੂੰ ਬਰਥਡੇ ‘ਤੇ ਦਿੱਤਾ 3 ਕਰੋੜ ਦਾ ਖ਼ਾਸ ਸਰਪ੍ਰਾਈਜ਼

ਮੁੰਬਈ — ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬੀਤੇ ਦਿਨੀਂ ਯਾਨੀਕਿ 25 ਫਰਵਰੀ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ। ਉਰਵਸ਼ੀ ਦੇ ਸਹਿ-ਕਲਾਕਾਰ ਯੋ ਯੋ ਹਨੀ ਸਿੰਘ ਨੇ 24 ਕੈਰੇਟ ਸੋਨੇ ਦੇ ਜਨਮਦਿਨ ਕੇਕ ‘ਤੇ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਇੰਟਰਨੈਟ ‘ਤੇ ਧੂਮ ਮਚਾ ਦਿੱਤੀ। ਉਰਵਸ਼ੀ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਰੌਤੇਲਾ ਨੇ ਆਪਣਾ 30ਵਾਂ ਜਨਮਦਿਨ 24 ਕੈਰੇਟ ਸੋਨੇ ਦਾ ਕੇਕ ਕੱਟ ਕੇ ਮਨਾਇਆ, ਜਿਸ ਦੀ ਕੀਮਤ ਕਥਿਤ ਤੌਰ ‘ਤੇ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਦਾਕਾਰਾ ਨੇ ਹਨੀ ਸਿੰਘ ਨਾਲ ਮਿਲ ਕੇ ਇਹ ਕੇਕ ਕੱਟਿਆ।

ਇਸ ਦੌਰਾਨ ਰੈਪਰ ਹਨੀ ਸਿੰਘ ਨੇ ਕਿਹਾ, “ਮੈਂ ਉਸ ਨੂੰ 3 ਕਰੋੜ ਦਾ ਕੇਕ ਗਿਫਟ ਕਰਕੇ ਇਸ ਖ਼ਾਸ ਅਵਸਰ ਨੂੰ ਇੱਕ ਅਨੋਖੇ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ। ਮੈਂ ਚਾਹੁੰਦਾ ਹਾਂ ਕਿ ਇਹ ਸਹਿਯੋਗ, ਕੇਕ ਕੱਟਣ ਦਾ ਇਹ ਪਲ ਇਤਿਹਾਸ ‘ਚ ਸਭ ਤੋਂ ਖ਼ਾਸ ਚੀਜ਼ ਦੇ ਰੂਪ ‘ਚ ਦਰਜ ਹੋਵੇ, ਜੋ ਕਿਸੇ ਨੇ ਆਪਣੇ ਸਹਿ-ਸਟਾਰ ਲਈ ਕੀਤਾ ਹੋਵੇ। ਉਹ ਆਪਣੇ ਕੰਮ ‘ਚ ਬਹੁਤ ਮਾਹਰ ਹੈ ਅਤੇ ਇਸ ਤਰ੍ਹਾਂ ਦੀ ਟ੍ਰੀਟਮੈਂਟ ਦੀ ਹੱਕਦਾਰ ਹੈ।।” ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਨੇ ਸੋਸ਼ਲ ਮੀਡੀਆ ‘ਤੇ ਕਈ ਮੀਮ ਅਤੇ ਮਜ਼ਾਕੀਆ ਟਿੱਪਣੀਆਂ ਪੈਦਾ ਕਰ ਦਿੱਤੀਆਂ। ਨੇਟੀਜ਼ਨਸ ਨੇ ਦੋਹਾਂ ਨੂੰ ਖੂਬ ਟਰੋਲ ਕੀਤਾ।

ਇੱਕ ਨੇ ਪੁੱਛਿਆ, “ਕੀ ਤੁਸੀਂ ਇਸ ਨੂੰ ਖਾਣਾ ਚਾਹੁੰਦੇ ਹੋ, ਜਾਂ ਇਸਨੂੰ ਰੱਖਣਾ ਚਾਹੁੰਦੇ ਹੋ?” ਇੱਕ ਹੋਰ ਯੂਜ਼ਰਸ ਨੇ ਲਿਖਿਆ, “ਇਸ ਲਈ ਤੁਹਾਡੇ ਪਾਲਤੂ ਜਾਨਵਰ ਕੋਲ ਸੋਨਾ ਹੋਣਾ ਚਾਹੀਦਾ ਹੈ।” ਇੱਕ ਹੋਰ ਵਿਅਕਤੀ ਨੇ ਲਿਖਿਆ, “24 ਕੈਰੇਟ ਦਾ ਅਸਲੀ ਸੋਨੇ ਦਾ ਕੇਕ ਕੱਟਣ ਵਾਲੀ ਭਾਰਤ ਦੀ ਪਹਿਲੀ ਔਰਤ।” 

Add a Comment

Your email address will not be published. Required fields are marked *