CBDT ਵਿਭਾਗ ਦੀ ਵੱਡੀ ਕਾਰਵਾਈ, ਰੱਦ ਕੀਤੇ 11.5 ਕਰੋੜ ਪੈਨ ਕਾਰਡ

ਨਵੀਂ ਦਿੱਲੀ  – ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਵਲੋਂ ਆਧਾਰ ਨਾਲ ਲਿੰਕ ਨਾ ਹੋਣ ਵਾਲੇ 11.5 ਕਰੋੜ ਪੈਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਕਿ ਇਹ ਜਾਣਕਾਰੀ ਸੀ. ਬੀ. ਡੀ. ਟੀ. ਵਲੋਂ ਇਕ ਆਰ. ਟੀ. ਆਈ. ਵਿਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਦਿੱਤੀ ਗਈ ਹੈ। ਦੱਸ ਦਈਏ ਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ ਸੀ। ਉਹ ਸਾਰੇ ਲੋਕ ਜਿਨ੍ਹਾਂ ਦੇ ਪੈਨ ਕਾਰਡ ਇਕ ਜੁਲਾਈ, 2017 ਤੋਂ ਪਹਿਲਾਂ ਜਾਰੀ ਹੋਏ ਸਨ। ਉਨ੍ਹਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਸੀ। 1 ਜੁਲਾਈ, 2017 ਤੋਂ ਬਾਅਦ ਜਾਰੀ ਸਾਰੇ ਪੈਨ ਆਪਣੇ-ਆਪ ਹੀ ਆਧਾਰ ਨਾਲ ਲਿੰਕ ਹਨ।

ਰਿਪੋਰਟ ’ਚ ਆਰ. ਟੀ. ਆਈ. ਵਰਕਰ ਚੰਦਰਾ ਸ਼ੇਖਰ ਗੌਰ ਨੂੰ ਸੀ. ਬੀ. ਡੀ. ਟੀ. ਵਲੋਂ ਮਿਲੇ ਜਵਾਬ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭਾਰਤ ਵਿਚ 70.24 ਕਰੋੜ ਪੈਨ ਹੋਲਡਰਸ ਹਨ। ਇਨ੍ਹਾਂ ’ਚੋਂ 57.25 ਕਰੋੜ ਦੇ ਪੈਨ ਆਧਾਰ ਨਾਲ ਜੁੜੇ ਹੋਏ ਹਨ। 11.5 ਕਰੋੜ ਪੈਨਕਾਰਡਸ ਨੂੰ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ।

ਪੈਨ ਨੂੰ ਮੁੜ 1000 ਰੁਪਏ ਦਾ ਫਾਈਨ ਜਮ੍ਹਾ ਕਰ ਕੇ ਰੀਐਕਟੀਵੇਟ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪੈਨ ਕਾਰਡ ਰੱਦ ਹੋਣ ’ਤੇ 50,000 ਰੁਪਏ ਜਾਂ ਉਸ ਤੋਂ ਵੱਧ ਦਾ ਵਿੱਤੀ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈ. ਟੀ. ਆਰ. ਭਰਨ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Add a Comment

Your email address will not be published. Required fields are marked *