ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਨੂੰ ਇਸ ਦੇਸ਼ ਨੇ ਦਿੱਤੀ ਐਡਲਟ ਰੇਟਿੰਗ

ਮੁੰਬਈ– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ ਹੈ। ‘ਕਬੀਰ ਸਿੰਘ’ ਫੇਮ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ ਆਉਣ ਵਾਲੀ ਨਿਰਦੇਸ਼ਕ ‘ਐਨੀਮਲ’ ਨੂੰ ਲੈ ਕੇ ਕਾਫੀ ਚਰਚਾ ਹੈ। ਬੀਤੇ ਦਿਨੀਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ’ਚ ਰਣਬੀਰ ਦੇ ਗੁੱਸੇ ਭਰੇ ਨੌਜਵਾਨ ਦਿੱਖ ਤੇ ਕਿਰਦਾਰ ਨੇ ਫ਼ਿਲਮ ਦੇਖਣ ਲਈ ਪ੍ਰਸ਼ੰਸਕਾਂ ’ਚ ਉਤਸ਼ਾਹ ਵਧਾ ਦਿੱਤਾ ਹੈ। ਇਸ ਫ਼ਿਲਮ ’ਚ ਖ਼ੂਨ-ਖਰਾਬਾ, ਘਰੇਲੂ ਹਿੰਸਾ ਤੇ ਜਿਣਸੀ ਹਿੰਸਾ ਦੇ ਦ੍ਰਿਸ਼ ਦਿਖਾਏ ਗਏ ਹਨ ਪਰ ਇਸ ਕਾਰਨ ਇਸ ਫ਼ਿਲਮ ਨੂੰ ਲੈ ਕੇ ਵੀ ਸਮੱਸਿਆ ਖੜ੍ਹੀ ਹੋ ਗਈ ਹੈ।

ਦਰਅਸਲ ਇਕ ਅਜਿਹਾ ਦੇਸ਼ ਹੈ, ਜਿਸ ਨੇ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਨੂੰ ਐਡਲਟ ਰੇਟਿੰਗ ਦਿੱਤੀ ਹੈ ਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਨੂੰ ਦੇਖਣ ਤੋਂ ਮਨ੍ਹਾ ਕਰ ਦਿੱਤਾ ਹੈ। ਅਸੀਂ ਜਿਸ ਦੇਸ਼ ਦੀ ਗੱਲ ਕਰ ਰਹੇ ਹਾਂ ਉਹ ਹੈ ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫਿਕੇਸ਼ਨ, ਜਿਸ ਨੇ ‘ਐਨੀਮਲ’ ਨੂੰ 18 ਪਲੱਸ ਰੇਟਿੰਗ ਦਿੱਤੀ ਹੈ।

ਇਸ ਦੇ ਨਾਲ ਹੀ ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫਿਕੇਸ਼ਨ ਦੀ ਵੈੱਬਸਾਈਟ ’ਤੇ ਫ਼ਿਲਮ ਬਾਰੇ ਕਿਹਾ ਗਿਆ ਹੈ ਕਿ ਇਹ ਇਕ ਡਾਰਕ ਹਿੰਦੀ ਭਾਸ਼ਾ ਦੀ ਐਕਸ਼ਨ ਡਰਾਮਾ ਫ਼ਿਲਮ ਹੈ, ਜਿਸ ’ਚ ਇਕ ਵਿਅਕਤੀ ਕਿਸੇ ਵੀ ਕੀਮਤ ’ਤੇ ਬਦਲਾ ਲੈਣ ਲਈ ਲਗਾਤਾਰ ਲੜਦਾ ਹੈ। ਦਰਅਸਲ ਬ੍ਰਿਟਿਸ਼ ਬੋਰਡ ਦਾ ਮੰਨਣਾ ਹੈ ਕਿ ਇਹ ਫ਼ਿਲਮ ਘਰੇਲੂ ਦੁਰਵਿਵਹਾਰ, ਹਿੰਸਾ ਤੇ ਸ਼ੋਸ਼ਣ ਨੂੰ ਦਰਸਾਉਂਦੀ ਹੈ, ਜੋ ਬੱਚਿਆਂ ਲਈ ਠੀਕ ਨਹੀਂ ਹੈ ਤੇ ਬੱਚੇ ਇਸ ਨੂੰ ਨਹੀਂ ਦੇਖ ਸਕਦੇ।

ਤੁਹਾਨੂੰ ਦੱਸ ਦੇਈਏ ਕਿ ‘ਐਨੀਮਲ’ ’ਚ ਰਣਬੀਰ ਕਪੂਰ ਤੋਂ ਇਲਾਵਾ ਬੌਬੀ ਦਿਓਲ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਸ਼ਕਤੀ ਕਪੂਰ, ਸੁਰੇਸ਼ ਓਬਰਾਏ, ਪ੍ਰੇਮ ਚੋਪੜਾ ਤੇ ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ, ਜੋ ‘ਕਬੀਰ ਸਿੰਘ’ ਤੇ ‘ਅਰਜੁਨ ਰੈੱਡੀ’ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੀ ਸਿਨੇ 1 ਸਟੂਡੀਓਜ਼ ਤੇ ਪ੍ਰਣਯ ਰੈੱਡੀ ਵਾਂਗਾ ਦੀ ਭਦਰਕਾਲੀ ਪਿਕਚਰਜ਼ ਵਲੋਂ ਨਿਰਮਿਤ ‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *