ਆਗਰਾ ਦੇ ਆਸ਼ਰਮ ’ਚ ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ

ਆਗਰਾ – ਆਗਰਾ ਵਿੱਚ ਇੱਕ ਅਧਿਆਤਮਕ ਸੰਸਥਾ ਦੇ ਆਸ਼ਰਮ ਵਿਚ ਰਹਿ ਰਹੀਆਂ ਦੋ ਸਕੀਆਂ ਭੈਣਾਂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਵੱਖ-ਵੱਖ ਫਾਹਿਆਂ ਨਾਲ ਲਟਕਦੀਆਂ ਮਿਲੀਆਂ। ਸੁਸਾਈਡ ਨੋਟ ’ਚ ਆਸ਼ਰਮ ਨਾਲ ਜੁੜੇ ਤਿੰਨ ਵਿਅਕਤੀਆਂ ਅਤੇ ਇਕ ਔਰਤ ’ਤੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਵਿੱਚ ਪੈਸੇ ਹੜੱਪਣ ਤੋਂ ਲੈ ਕੇ ਹੋਰ ਅਨੈਤਿਕ ਸਰਗਰਮੀਆਂ ਦੇ ਦੋਸ਼ ਵੀ ਹਨ। ਸੁਸਾਈਡ ਨੋਟ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੇਨਤੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਆਸਾਰਾਮ ਬਾਪੂ ਦੀ ਤਰ੍ਹਾਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਪੁਲਸ ਖੁਦਕੁਸ਼ੀ ਨੋਟ ਦੇ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸਾਈਡ ਨੋਟ ਵਿੱਚ ਜਿਨ੍ਹਾਂ ਦੇ ਨਾਮ ਲਿਖੇ ਹਨ, ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਮ੍ਰਿਤਕਾਂ ਦੀ ਪਛਾਣ ਏਕਤਾ (37) ਅਤੇ ਉਸ ਦੀ ਛੋਟੀ ਭੈਣ ਸ਼ਿਖਾ (34) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਸੋਨਮ ਕੁਮਾਰ ਮੌਕੇ ’ਤੇ ਪਹੁੰਚੇ।

Add a Comment

Your email address will not be published. Required fields are marked *