ਸੋਨੇ ਦੀ ਤਸਕਰੀ ਦੇ ਦੋਸ਼ ਹੇਠ ਏਅਰਲਾਈਨਜ਼ ਦੇ ਅਮਲੇ ਦਾ ਮੈਂਬਰ ਗ੍ਰਿਫ਼ਤਾਰ

ਕੋਚੀ:ਕਸਟਮ ਵਿਭਾਗ ਨੇ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ 1.4 ਕਿਲੋ ਤੋਂ ਵੱਧ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ ਏਅਰ ਇੰਡੀਆ ਐਕਸਪ੍ਰੈੱਸ ਦੇ ਅਮਲੇ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਬਹਿਰੀਨ-ਕੋਜ਼ੀਕੋੜ-ਕੋਚੀ ਏਅਰ ਇੰਡੀਆ ਐਕਸਪ੍ਰੈੱਸ ਉਡਾਣ ਦੇ ਚਾਲਕ ਦਲ ਦੇ ਮੈਂਬਰ ਕੋਲੋਂ ਸੋਨਾ ਬਰਾਮਦ ਹੋਇਆ ਸੀ, ਜਿਸ ਮਗਰੋਂ ਕਸਟਮ ਵਿਭਾਗ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Add a Comment

Your email address will not be published. Required fields are marked *