ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ ਟੈਕਸ ਰੀਲੀਫ – ਕ੍ਰਿਸਟੋਫਰ ਲਕਸਨ
November 11, 2023
![](http://mehakewattan.com/wp-content/uploads/2023/11/Untitled-14.png)
ਆਕਲੈਂਡ – ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਨੂੰ ਟੈਕਸ ਰੀਲੀਫ ਮਿਲੇਗਾ, ਇਸ ਗੱਲ ਦਾ ਭਰੋਸਾ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਨਣ ਜਾ ਰਹੇ ਕ੍ਰਿਸਟੋਫਰ ਲਕਸਨ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਦਿੱਤਾ ਗਿਆ ਹੈ, ਪਰ ਫੌਰਨ ਬਾਏ ਪਾਲਸੀ, ਜਿਸ ਤਹਿਤ ਵਿਦੇਸ਼ੀਆਂ ‘ਤੇ ਨਿਊਜੀਲੈਂਡ ਵਿੱਚ ਘਰ ਖ੍ਰੀਦਣ ‘ਤੇ ਰੋਕ ਲੱਗੀ ਸੀ, ਉਸ ਰੋਕ ਨੂੰ ਖਤਮ ਕੀਤਾ ਜਾਏਗਾ ਜਾਂ ਨਹੀਂ, ਇਸ ਬਾਰੇ ਅਜੇ ਸਾਫ ਨਹੀਂ ਹੋ ਸਕਿਆ ਹੈ, ਕਿਉਂਕਿ ਟੈਕਸ ਰੀਲੀਫ ਤਹਿਤ ਜੋ ਵਿੱਤੀ ਘਾਟਾ ਹੋਏਗਾ, ਉਸਨੂੰ ਵਿਦੇਸ਼ੀਆਂ ‘ਤੇ ਮਹਿੰਗੇ ਘਰ ਖ੍ਰੀਦਣ ਮੌਕੇ 15% ਟੈਕਸ ਲਗਾਕੇ ਪੂਰਾ ਕੀਤਾ ਜਾਣ ਦੀ ਯੋਜਨਾ ਸੀ, ਪਰ ਅਜਿਹਾ ਵੀ ਹੁੰਦਾ ਨਹੀਂ ਦਿਖਦਾ ਕਿਉਂਕਿ ਗੱਠਜੋੜ ਦੀ ਸਰਕਾਰ ਵਿੱਚ ਐਨ ਜੈਡ ਫਰਸਟ ਪਾਰਟੀ ਤਾਂ ਪਹਿਲਾਂ ਹੀ ਵਿਦੇਸ਼ੀਆਂ ਦੇ ਘਰ ਖ੍ਰੀਦਣ ਦੇ ਵਿਰੋਧ ਵਿੱਚ ਹੈ।