ਯੂਨੀਵਰਸਿਟੀ ਆਫ ਕੈਂਟਰਬਰੀ ਦੇ ਵਿਦਿਆਰਥੀ ਕੋਲੋਂ ਅਸਲਾ ਬਰਾਮਦ

ਆਕਲੈਂਡ- ਅਸਲਾ ਰੱਖਣ ਦਾ ਸੌਕ ਅੱਜ ਕੱਲ੍ਹ ਹਰੇਕ ਦਾ ਬਣ ਗਿਆ ਹੈ ਪਰ ਜੇ ਇਹੀ ਸੌਕ ਬੱਚਿਆਂ ਤੱਕ ਚਲਾ ਜਾਵੇ ਦਾ ਹਾਲਤ ਚਿੰਤਾਜਨਕ ਹਨ। ਅਜਿਹਾ ਹੀ ਮਾਮਲਾ ਯੂਨੀਵਰਸਿਟੀ ਆਫ ਕੈਂਟਰਬਰੀ ਦੇ ਵਿਦਿਆਰਥੀ ਦੇ ਕਮਰੇ ‘ਚੋਂ ਗੈਰ-ਕਾਨੂੰਨੀ ਅਸਲਾ ਬਰਾਮਦ ਹੋਣ ਦਾ ਆਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਵੱਲੋਂ ਯੂਨੀਵਰਸਿਟੀ ਆਫ ਕੈਂਟਰਬਰੀ ਦੇ ਇੱਕ ਵਿਦਿਆਰਥੀ ਦੀ ਗ੍ਰਿਫਤਾਰੀ ਕੀਤੀ ਗਈ ਹੈ, ਜਿਸਦੇ ਕਮਰੇ ‘ਚੋਂ ਉਹਨਾਂ ਨੂੰ ਕਈ ਪਿਸਤੌਲਾਂ ਤੇ ਜਿੰਦਾ ਕਾਰਤੂਸ ਮਿਲੇ ਹਨ। ਪੁਲਿਸ ਨੂੰ ਸੈਲਫ ਹਾਰਮ ਦੀ ਘਟਨਾ ਸੰਬਧੀ ਮੌਕੇ ‘ਤੇ ਬੁੁਲਾਇਆ ਗਿਆ ਸੀ। 20 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕਰਕੇ ਉਸ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਦਾਇਰ ਕੀਤਾ ਗਿਆ ਹੈ।। ਵਿਦਿਆਰਥੀ ਕੋਲ ਕਈ ਤਰ੍ਹਾਂ ਦੇ ਵਰਜਿਤ ਹਥਿਆਰ ਵੀ ਮਿਲੇ ਹਨ। ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਕੋਲੋਂ ਅਜਿਹੇ ਖਤਰਨਾਕ ਹਥਿਆਰਾਂ ਦਾ ਮਿਲਣਾ ਸੱਚਮੁੱਚ ਹੀ ਚਿੰਤਾ ਦਾ ਇੱਕ ਵਿਸ਼ਾ ਹੈ।

Add a Comment

Your email address will not be published. Required fields are marked *