ਤਿਉਹਾਰਾਂ ’ਤੇ ਅਕਤੂਬਰ ’ਚ 3 ਪਹੀਆ ਵਾਹਨਾਂ ਦੀ ਹੋਈ ਸਭ ਤੋਂ ਬਿਹਤਰੀਨ ਵਿਕਰੀ

ਨਵੀਂ ਦਿੱਲੀ – ਤਿਓਹਾਰੀ ਸੀਜ਼ਨ ਦੀ ਮਜ਼ਬੂਤ ਮੰਗ ਦੇ ਦਮ ’ਤੇ ਅਕਤੂਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਰਿਕਾਰਡ ਪੱਧਰ ’ਤੇ ਪੁੱਜ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਇਹ ਜਾਣਕਾਰੀ ਦਿੱਤੀ ਹੈ। ਅਕਤੂਬਰ ’ਚ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 16 ਫ਼ੀਸਦੀ ਵਧ ਕੇ 3,89,714 ਇਕਾਈ ਰਹੀ। ਅਕਤੂਬਰ 2022 ਵਿਚ ਇਹ 3,36,330 ਇਕਾਈ ਸੀ। ਇਸ ਤਰ੍ਹਾਂ ਤਿੰਨ ਪਹੀਆ ਸੈਗਮੈਂਟ ’ਚ ਵੀ ਅਕਤੂਬਰ ’ਚ ਹੁਣ ਤੱਕ ਦੀਆਂ ਸਭ ਤੋਂ ਵੱਧ 76,940 ਇਕਾਈਆਂ ਦੀ ਮਾਸਿਕ ਸਪਲਾਈ ਕੀਤੀ ਗਈ। ਇਹ ਗਿਣਤੀ ਪਿਛਲੇ ਸਾਲ ਤੋਂ 42 ਫੀਸਦੀ ਵੱਧ ਹੈ ਜਦ ਕਿ 54,154 ਇਕਾਈਆਂ ਦੀ ਸਪਲਾਈ ਕੀਤੀ ਗਈ ਸੀ। 

ਦੱਸ ਦੇਈਏ ਕਿ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਯਾਤਰੀ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੋਹਾਂ ਨੇ ਅਕਤੂਬਰ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ। ਦੋਪਹੀਆ ਵਾਹਨ ਸੈਗਮੈਂਟ ਨੇ ਵੀ ਅਕਤੂਬਰ 2023 ਦੇ ਮਹੀਨੇ ’ਚ ਚੰਗੀ ਵਿਕਰੀ ਦਰਜ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਤਿੰਨ ਸੈਗਮੈਂਟਸ ਨੇ ਦੋਹਰੇ ਅੰਕ ’ਚ ਵਾਧਾ ਦਰਜ ਕੀਤਾ ਹੈ ਅਤੇ ਇਹ ਵਿਕਾਸ ਗਤੀ ਉਦਯੋਗ ਲਈ ਉਤਸ਼ਾਹਜਨਕ ਹੈ। ਇਸ ਸਰਕਾਰ ਦੀਆਂ ਅਨੁਕੂਲ ਨੀਤੀਆਂ ਅਤੇ ਤਿਓਹਾਰੀ ਸੀਜ਼ਨ ਕਾਰਨ ਸੰਭਵ ਹੋ ਸਕਿਆ ਹੈ। ਅਕਤੂਬਰ ਵਿਚ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 20 ਫ਼ੀਸਦੀ ਵਧ ਕੇ 18,95,799 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 15,78,383 ਇਕਾਈ ਸੀ।

Add a Comment

Your email address will not be published. Required fields are marked *