ਸ਼ਾਹਰੁਖ ਖ਼ਾਨ ਵੀ ਪਏ ਰਣਬੀਰ ਕਪੂਰ ਅੱਗੇ ਫਿੱਕੇ

ਮੁੰਬਈ – ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਪਹਿਲਾਂ ਹੀ ਰਿਕਾਰਡ ਬਣਾ ਚੁੱਕੀ ਹੈ। ਇਹ ਫ਼ਿਲਮ ਅਮਰੀਕਾ ’ਚ 888 ਤੋਂ ਵਧ ਸਕ੍ਰੀਨਜ਼ ’ਤੇ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ‘ਜਵਾਨ’ 850 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਸੀ, ਜਦਕਿ ਰਣਬੀਰ ਦੀ ‘ਬ੍ਰਹਮਾਸਤਰ’ 810 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਸੀ। ‘ਐਨੀਮਲ’ ਇੰਨੇ ਵੱਡੇ ਪੱਧਰ ’ਤੇ ਰਿਲੀਜ਼ ਹੋਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ।

ਫ਼ਿਲਮ ’ਚ ਰਣਬੀਰ ਕਪੂਰ ਜ਼ਬਰਦਸਤ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਇਸ ਗੈਂਗਸਟਰ ਡਰਾਮਾ ਫ਼ਿਲਮ ਦੀ ਕਹਾਣੀ ਪਿਓ-ਪੁੱਤ ਦੇ ਰਿਸ਼ਤੇ ਦੀ ਪਿੱਠਭੂਮੀ ’ਤੇ ਆਧਾਰਿਤ ਹੈ। ਟੀਜ਼ਰ ’ਚ ਬੌਬੀ ਦਿਓਲ ਵੀ ਬੇਹੱਦ ਖ਼ਤਰਨਾਕ ਲੁੱਕ ’ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ’ਚ ਰਣਬੀਰ ਤੇ ਸਾਊਥ ਸਟਾਰ ਰਸ਼ਮਿਕਾ ਮੰਦਾਨਾ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਸੰਦੀਪ ਰੈੱਡੀ ਵਾਂਗਾ ਨੇ ਬਣਾਇਆ ਹੈ।

‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ’ਚ ਪੰਜ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ ’ਤੇ ‘ਐਨੀਮਲ’ ਦਾ ਟੀਜ਼ਰ ਵੀ ਦਿਖਾਇਆ ਗਿਆ ਸੀ। ਟਾਈਮਜ਼ ਸਕੁਏਅਰ ਨਿਊਯਾਰਕ ਸਿਟੀ, ਅਮਰੀਕਾ ਦੇ ਮਿਡਟਾਊਨ ਮੈਨਹਟਨ ਖੇਤਰ ’ਚ ਇਕ ਪ੍ਰਸਿੱਧ ਚੌਰਾਹਾ ਹੈ। ਇਹ ਦੁਨੀਆ ਦੀਆਂ ਸਭ ਤੋਂ ਰੁੱਝੀਆਂ ਪੈਦਲ ਸੜਕਾਂ ’ਚੋਂ ਇਕ ਹੈ, ਜਿਸ ’ਚ ਅਣਗਿਣਤ ਡਿਜੀਟਲ ਹੋਰਡਿੰਗਜ਼ ਹਨ, ਜਿਸ ਕਾਰਨ ਇਹ ਖੇਤਰ ਹਮੇਸ਼ਾ ਜਗਮਗਾਉਂਦਾ ਹੈ। ਅਮਰੀਕਾ ’ਚ ਇਸ ਨੂੰ ‘ਸੈਂਟਰ ਆਫ਼ ਦਿ ਯੂਨੀਵਰਸ’ ਵੀ ਕਿਹਾ ਜਾਂਦਾ ਹੈ। ਇਸ ਨੂੰ ਵਿਸ਼ਵ ਦੇ ਮਨੋਰੰਜਨ ਉਦਯੋਗ ਦਾ ਇਕ ਪ੍ਰਮੁੱਖ ਕੇਂਦਰ ਵੀ ਮੰਨਿਆ ਜਾਂਦਾ ਹੈ। ਅਜਿਹੇ ’ਚ ਹੁਣ ਦੇਖਣਾ ਇਹ ਹੋਵੇਗਾ ਕਿ ਰਣਬੀਰ ਕਪੂਰ ਦੀ ‘ਐਨੀਮਲ’ ਕੀ ਕਮਾਲ ਦਿਖਾਉਂਦੀ ਹੈ।

Add a Comment

Your email address will not be published. Required fields are marked *