ਰਸ਼ਮਿਕਾ ਮੰਦਾਨਾ ਦੇ ਹੱਕ ’ਚ ਨਿੱਤਰੇ ਅਮਿਤਾਭ ਬੱਚਨ

ਮੁੰਬਈ – ਦੱਖਣ ਭਾਰਤੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਉਸ ਦੀ ਕੱਟ-ਵੱਧ ਕਰਕੇ ਬਣਾਈ ਗਈ ਵੀਡੀਓ (ਡੀਪਫੇਕ ਵੀਡੀਓ) ਦੇ ਵਾਇਰਲ ਹੋਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਡਰਾਉਣਾ ਹੈ ਕਿ ਤਕਨੀਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਫ਼ਿਲਮ ‘ਗੁੱਡਬਾਏ’ ’ਚ ਮੰਦਾਨਾ ਦੇ ਸਹਿ-ਅਦਾਕਾਰ ਅਮਿਤਾਭ ਬੱਚਨ ਨੇ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

‘ਡੀਪਫੇਕ’ ਇਕ ਡਿਜੀਟਲ ਵਿਧੀ ਹੈ, ਜਿਸ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਤਸਵੀਰ ਨੂੰ ਦੂਜੇ ਵਿਅਕਤੀ ਦੀ ਤਸਵੀਰ ਨਾਲ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।ਦੂਜੇ ਪਾਸੇ ਮੰਦਾਨਾ ਨੇ ਕਿਹਾ ਕਿ ਉਹ ਵੀਡੀਓ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੈ, ਜਿਸ ’ਚ ਇਕ ਲਿਫਟ ਦੇ ਅੰਦਰ ਕਸਰਤ ਕਰਨ ਦੌਰਾਨ ਪਹਿਨੀ ਜਾਣ ਵਾਲੀ ਕਾਲੇ ਰੰਗ ਦੀ ਡਰੈੱਸ ’ਚ ਇਕ ਔਰਤ ਨੂੰ ਦਿਖਾਇਆ ਗਿਆ ਹੈ। ਇਸ ਔਰਤ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਹ ਮੰਦਾਨਾ ਵਰਗੀ ਦਿਖ ਰਹੀ ਹੈ।

Add a Comment

Your email address will not be published. Required fields are marked *