ਚੰਡੀਗੜ੍ਹ ਰੇਲਵੇ ਸਟੇਸ਼ਨ ਦੇ 2 ਪਲੇਟਫਾਰਮ ਬੰਦ, 8 ਟ੍ਰੇਨਾਂ ਹੋਣਗੀਆਂ ਪ੍ਰਭਾਵਿਤ

ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਰਲਡ ਕਲਾਸ ਨਿਰਮਾਣ ਤਹਿਤ ਪਲੇਟਫਾਰਮ ਨੰਬਰ 4 ਅਤੇ 5 ਨੂੰ 34 ਦਿਨਾਂ ਲਈ ਬਲਾਕ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਲੇਟਫਾਰਮ ’ਤੇ ਨਾ ਤਾਂ ਟ੍ਰੇਨ ਆਵੇਗੀ ਤੇ ਨਾ ਹੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ.ਐੱਲ.ਡੀ.ਏ.) ਵੱਲੋਂ ਕੰਮ ਚੱਲ ਰਿਹਾ ਹੈ, ਜਿਸ ਤਹਿਤ ਪਲੇਟਫਾਰਮ ਨੂੰ ਅਪਗ੍ਰੇਡ ਕਰਨਾ ਅਤੇ ਹੋਰ ਕੰਮ ਸ਼ੁਰੂ ਕੀਤੇ ਜਾਣੇ ਹਨ। ਇਸ ਤਹਿਤ ਦੋਵੇਂ ਪਲੇਟਫਾਰਮ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪਲੇਟਫਾਰਮ ’ਤੇ ਆਉਣ ਵਾਲੀਆਂ ਗੱਡੀਆਂ ਨੂੰ ਦੂਜੇ ਪਲੇਟਫਾਰਮ ’ਤੇ ਸ਼ਿਫ਼ਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਅਤੇ 5 ਤੋਂ ਕਰੀਬ 8 ਟ੍ਰੇਨਾਂ ਲੰਘਦੀਆਂ ਸਨ ਪਰ ਬੰਦ ਹੋਣ ਕਾਰਨ ਕੇਰਲ ਸੰਪਰਕ ਕ੍ਰਾਂਤੀ ਐਕਸਪ੍ਰੈੱਸ, ਅੰਮ੍ਰਿਤਸਰ ਸੁਪਰਫਾਸਟ, ਗਰੀਬ ਰਥ, ਊਂਚਾਹਾਰ, ਸਾਈਂ ਨਗਰ, ਡਿਬਰੂਗੜ੍ਹ, ਹਾਵੜਾ ਅਤੇ ਚੰਡੀਗੜ੍ਹ ਬਾਂਦ੍ਰਾ ਨੂੰ ਸੁਵਿਧਾ ਅਨੁਸਾਰ ਹੋਰ ਪਲੇਟਫਾਰਮਾਂ ’ਤੇ ਸ਼ਿਫਟ ਕੀਤਾ ਜਾਵੇਗਾ। ਰੇਲਵੇ ਵਿਭਾਗ ਵੱਲੋਂ 3 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਇਨ੍ਹਾਂ ‘ਚ ਚੰਡੀਗੜ੍ਹ-ਲਖਨਊ, ਪਾਟਲੀਪੁੱਤਰ ਅਤੇ ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ ਸ਼ਾਮਲ ਹਨ। ਡੀ.ਆਰ.ਐੱਮ. ਨੇ ਦੱਸਿਆ ਕਿ ਪਲਾਨਿੰਗ ਮੁਤਾਬਕ ਪਲੇਟਫਾਰਮ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਟ੍ਰੇਨਾਂ ਪ੍ਰਭਾਵਿਤ ਨਾ ਹੋਣ। ਉਨ੍ਹਾਂ ਦੱਸਿਆ ਕਿ ਆਰ.ਐੱਲ.ਡੀ.ਏ. ਵੱਲੋਂ ਪਹਿਲਾਂ 2 ਪਲੇਟਫਾਰਮਾਂ ਤੋਂ ਬਾਅਦ ਅਗਲੇ ਪਲੇਟਫਾਰਮ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Add a Comment

Your email address will not be published. Required fields are marked *