ਰੌਬਿਨ ਉਥੱਪਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਪਾਕਿ ਖ਼ਿਲਾਫ਼ ‘ਬਾਲ ਆਊਟ’ ‘ਚ ਦਿਵਾਈ ਸੀ ਭਾਰਤ ਨੂੰ ਯਾਦਗਾਰ ਜਿੱਤ

ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਥੱਪਾ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ 2007 ‘ਚ ਭਾਰਤ ਦੇ ਪਾਕਿਸਤਾਨ ਦੇ ਖਿਲਾਫ ਬਾਲ ਆਊਟ ‘ਚ ਹਾਸਲ ਕੀਤੀ ਗਈ ਜਿੱਤ ਨੂੰ ਪੂਰੇ 15 ਸਾਲ ਹੋ ਗਏ ਹਨ। ਇਸ ਮੈਚ ‘ਚ ਰੌਬਿਨ ਨੇ ਅਹਿਮ ਭੂਮਿਕਾ ਨਿਭਾਈ ਸੀ। ਰੌਬਿਨ ਬਾਲ ਆਊਟ ਲਈ ਚੁਣੇ ਗਏ ਪਹਿਲੇ 3 ਕ੍ਰਿਕਟਰਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਤੀਸਰੀ ਕੋਸ਼ਿਸ਼ ‘ਚ ਗੇਂਦ ਨੂੰ ਵਿਕਟ ‘ਤੇ ਮਾਰ ਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾਈ।

ਫਿਲਹਾਲ, ਰੌਬਿਨ ਉਥੱਪਾ ਨੇ ਰਿਟਾਇਰਮੈਂਟ ਸਬੰਧੀ ਟਵਿੱਟਰ ‘ਤੇ ਇੱਕ ਨੋਟ ਪੋਸਟ ਕੀਤਾ ਅਤੇ ਇਸ ਦੇ ਕੈਪਸ਼ਨ ਵਿੱਚ ਲਿਖਿਆ – ਆਪਣੇ ਦੇਸ਼ ਅਤੇ ਮੇਰੇ ਸੂਬੇ ਕਰਨਾਟਕ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਹਾਲਾਂਕਿ, ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋਣਾ ਚਾਹੀਦਾ ਹੈ, ਅਤੇ ਮੈਂ ਧੰਨਵਾਦੀ ਦਿਲ ਨਾਲ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਨੇ ਨੋਟ ‘ਚ ਲਿਖਿਆ- ਮੈਂ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੇਸ਼ੇਵਰ ਕ੍ਰਿਕਟ ਖੇਡ ਰਿਹਾ ਹਾਂ। ਇਸ ਸਮੇਂ ਦੌਰਾਨ ਮੈਂ ਦੇਸ਼ ਅਤੇ ਆਪਣੇ ਸੂਬੇ ਕਰਨਾਟਕ ਲਈ ਮਾਣ ਨਾਲ ਕ੍ਰਿਕਟ ਖੇਡਿਆ। ਮੇਰੇ ਕਰੀਅਰ ਦੌਰਾਨ ਕਈ ਉਤਰਾਅ-ਚੜ੍ਹਾਅ ਆਏ ਜਿਨ੍ਹਾਂ ਦਾ ਮੈਂ ਬਹੁਤ ਆਨੰਦ ਮਾਣਿਆ। ਸਾਰੀਆਂ ਚੰਗੀਆਂ ਚੀਜ਼ਾਂ ਇੱਕ ਦਿਨ ਖਤਮ ਹੋ ਜਾਂਦੀਆਂ ਹਨ। ਇਸ ਲਈ ਮੈਂ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਹੁਣ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹਾਂਗਾ।

ਮੈਂ ਬੀਸੀਸੀਆਈ ਦੇ ਪ੍ਰਧਾਨ, ਸਕੱਤਰ ਅਤੇ ਦਫ਼ਤਰੀ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੇ ਕ੍ਰਿਕਟ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮੇਰਾ ਸਾਥ ਦਿੱਤਾ। ਮੈਂ ਕਰਨਾਟਕ ਰਾਜ ਕ੍ਰਿਕਟ ਸੰਘ, ਸੌਰਾਸ਼ਟਰ ਕ੍ਰਿਕਟ ਸੰਘ ਅਤੇ ਕੇਰਲ ਕ੍ਰਿਕਟ ਸੰਘ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਤੋਂ ਇਲਾਵਾ ਆਈ.ਪੀ.ਐੱਲ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਪੁਣੇ ਵਾਰੀਅਰਜ਼ ਇੰਡੀਆ ਅਤੇ ਰਾਜਸਥਾਨ ਰਾਇਲਜ਼ ਦਾ ਧੰਨਵਾਦ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦਾ ਵਿਸ਼ੇਸ਼ ਧੰਨਵਾਦ।

ਮੈਂ ਆਪਣੇ ਮਾਤਾ-ਪਿਤਾ ਅਤੇ ਭੈਣ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੇਰੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮੇਰਾ ਸਮਰਥਨ ਕੀਤਾ। ਮੈਂ ਆਪਣੇ ਕੋਚ, ਸਲਾਹਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਈ ਸਾਲਾਂ ਤੱਕ ਮੇਰਾ ਸਮਰਥਨ ਕੀਤਾ। ਇਸ ਤੋਂ ਇਲਾਵਾ ਟੀਮ ਦੇ ਸਾਥੀਆਂ, ਫਿਜ਼ੀਓਜ਼, ਟ੍ਰੇਨਰਾਂ, ਵਿਸ਼ਲੇਸ਼ਕਾਂ, ਨੈੱਟ ਗੇਂਦਬਾਜ਼ਾਂ ਅਤੇ ਲੌਜਿਸਟਿਕ ਮੈਂਬਰਾਂ ਦਾ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਂ ਡਰੈਸਿੰਗ ਰੂਮ ਦੇ ਮਾਹੌਲ ਨੂੰ ਮਿਸ ਕਰਾਂਗਾ।

Add a Comment

Your email address will not be published. Required fields are marked *