ਸੁਰੇਸ਼ ਰੈਨਾ ਨੇ ਐਮਸਟਰਡਮ ‘ਚ ਖੋਲ੍ਹਿਆ ਰੈਸਟੋਰੈਂਟ

ਬੱਲੇਬਾਜ਼ ਸੁਰੇਸ਼ ਰੈਨਾ ਨੇ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ। ਇਸ ਰੈਸਟੋਰੈਂਟ ਦਾ ਨਾਮ ‘ਰੈਨਾ ਇੰਡੀਅਨ ਰੈਸਟੋਰੈਂਟ’ ਹੈ। ਇਸ ਰੈਸਟੋਰੈਂਟ ਦਾ ਮੁੱਖ ਉਦੇਸ਼ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਭਾਰਤੀ ਭੋਜਨ ਦੇ ਸਵਾਦ ਤੋਂ ਜਾਣੂ ਕਰਵਾਉਣਾ ਹੈ। ਰੈਨਾ ਨੇ ਖੁਦ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਕਾਰੋਬਾਰ ਦੇ ਬਾਰੇ ‘ਚ 36 ਸਾਲਾ ਰੈਨਾ ਨੇ ਕਿਹਾ ਕਿ ‘ਮੈਂ ਹਮੇਸ਼ਾ ਤੋਂ ਕ੍ਰਿਕਟ ਅਤੇ ਭੋਜਨ ਦੋਵਾਂ ਦਾ ਸ਼ੌਕੀਨ ਰਿਹਾ ਹਾਂ। ਰੈਨਾ ਇੰਡੀਅਨ ਰੈਸਟੋਰੈਂਟ ਖੋਲ੍ਹਣਾ ਮੇਰੇ ਲਈ ਇਕ ਸੁਫ਼ਨਾ ਸੱਚ ਹੋਣ ਵਾਂਗ ਹੈ, ਜਿੱਥੇ ਮੈਂ ਪਰਫਾਰਮ ਕਰ ਸਕਦਾ ਹਾਂ। ਜਿੱਥੇ ਮੈਂ ਲੋਕਾਂ ਨੂੰ ਭਾਰਤ ਦੇ ਵੰਨ-ਸੁਵੰਨੇ ਸੁਆਦ ਉਪਲੱਬਧ ਕਰਵਾ ਸਕਦਾ ਹਾਂ।’

ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਰੈਨਾ ਹੋਟਲ ਦੀ ਰਸੋਈ ‘ਚ ਖਾਣਾ ਬਣਾਉਂਦੇ ਵੀ ਨਜ਼ਰ ਆ ਰਹੇ ਹਨ। ਰੈਨਾ ਅਕਸਰ ਸੋਸ਼ਲ ਮੀਡੀਆ ‘ਤੇ ਕੁਕਿੰਗ ਕਰਦਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹੁਣ ਆਪਣੇ ਸ਼ੌਕ ਨੂੰ ਬਿਜਨੈੱਸ ਵਿੱਚ ਬਦਲ ਲਿਆ ਹੈ। ਰੈਨਾ ਨੇ ਅੱਗੇ ਲਿਖਿਆ ਹੈ, ‘ਤੁਸੀਂ ਇਸ ਅਸਾਧਾਰਣ ਗੈਸਟ੍ਰੋਨੋਮਿਕ ਯਾਤਰਾ ਵਿੱਚ ਮੇਰੇ ਨਾਲ ਸ਼ਾਮਲ ਹੋਵੋ, ਕਿਉਂਕਿ ਅਸੀਂ ਇੱਕ ਸੁਆਦੀ ਯਾਤਰਾ ‘ਤੇ ਜਾ ਰਹੇ ਹਾਂ। ਸਾਡੇ ਮੂੰਹ ਵਿਚ ਪਾਣੀ ਲਿਆਉਣ ਵਾਲੇ ਪਕਵਾਨਾਂ ਦੀ ਝਲਕ ਅਤੇ ਰੈਨਾ ਇੰਡੀਅਨ ਰੈਸਟੋਰੈਂਟ ਦੇ ਸ਼ਾਨਦਾਰ ਉਦਘਾਟਨ ਲਈ ਬਣੇ ਰਹੋ।’

Add a Comment

Your email address will not be published. Required fields are marked *