ਤੇਜ਼ੀ ਨਾਲ ਵੱਧ ਰਿਹਾ ਪੁਰਾਣੇ ਕਰਮਚਾਰੀਆਂ ਨੂੰ ਸੀਨੀਅਰ ਅਹੁਦਿਆਂ ‘ਤੇ ਵਾਪਸ ਬੁਲਾਉਣ ਦਾ ਰੁਝਾਨ

ਭਾਰਤੀ ਉਦਯੋਗ ਵਿੱਚ ਪੁਰਾਣੇ ਕਰਮਚਾਰੀਆਂ ਨੂੰ ਸੀਨੀਅਰ ਅਹੁਦਿਆਂ ‘ਤੇ ਵਾਪਸ ਬੁਲਾਉਣ ਦਾ ਰੁਝਾਨ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ। ਪੁਰਾਣੀਆਂ ਪ੍ਰਤਿਭਾਵਾਂ ਨਾਲ ਸੀਨੀਅਰ ਕਾਰਜਕਾਰੀ ਅਹੁਦਿਆਂ ਨੂੰ ਭਰਨ ਵਿੱਚ ਕੰਪਨੀਆਂ ਨੂੰ ਵੀ ਵਧੇਰੇ ਲਾਭ ਹੁੰਦਾ ਦਿਖਾਈ ਦੇ ਰਿਹਾ ਹੈ। ਵੇਦਾਂਤਾ ਵਲੋਂ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਉਸਦੇ ਸਾਬਕਾ ਕਾਰਜਕਾਰੀ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਜੇ ਗੋਇਲ ਆਪਣੀ ਦੂਜੀ ਪਾਰੀ ਵਿੱਚ ਆਉਣਗੇ। 

ਦੱਸ ਦੇਈਏ ਕਿ ਧਾਤੂਆਂ ਤੋਂ ਤੇਲ ਤੱਕ ਵੱਖ-ਵੱਖ ਖੇਤਰਾਂ ਵਿੱਚ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਕਿਹਾ ਕਿ ਇਹ ਉਸਦੇ ਘਰ ਵਿੱਚ ਵਾਪਸੀ ਕਰਨ ਵਾਲੇ ਪ੍ਰੋਗਰਾਮ ਦਾ ਹਿੱਸਾ ਹੈ। ਵੇਦਾਂਤਾ ਅਜਿਹਾ ਕਰਨ ਵਾਲੀ ਇਕੱਲੀ ਕੰਪਨੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਨੇ ਅਜਿਹਾ ਕੀਤਾ ਹੈ। ਕਈ ਕੰਪਨੀਆਂ ਆਪਣੇ ਸਾਬਕਾ ਕਰਮਚਾਰੀਆਂ ਨਾਲ ਸੰਪਰਕ ਬਣਾਈ ਰੱਖਣ ਲਈ ਸਰਗਰਮ ਸਾਬਕਾ ਕਰਮਚਾਰੀਆਂ ਦਾ ਨੈੱਟਵਰਕ ਬਣਾਉਣ ‘ਤੇ ਜ਼ੋਰ ਦੇ ਰਹੀਆਂ ਹਨ। ਇਸ ਨਾਲ ਪੁਰਾਣੀ ਕੰਪਨੀ ਵਿੱਚ ਵਾਪਸ ਆਉਣ ਵਾਲੇ ਕਰਮਚਾਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਵਿਖਾਈ ਦਿੱਤਾ ਹੈ।

ਅਜਿਹਾ ਹੁੰਦਾ ਵੇਖ ਵੱਡੇ-ਵੱਡੇ ਅਸਤੀਫ਼ਿਆਂ ਦਾ ਰੁਝਾਨ ਹੁਣ ‘ਵੱਡੇ ਪਛਤਾਵੇ’ ਵਿੱਚ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਅਡਾਨੀ ਸੀਮੈਂਟ ਅਤੇ ਸ਼੍ਰੀ ਸੀਮੈਂਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਵੀ ਵਾਪਸ ਆ ਗਏ ਹਨ। ਅਡਾਨੀ ਸਮੂਹ ਨੇ ਸਤੰਬਰ 2021 ਵਿੱਚ ਅਜੈ ਕਪੂਰ ਨੂੰ ਅਡਾਨੀ ਸੀਮੈਂਟ, ਅੰਬੂਜਾ ਸੀਮੈਂਟਸ ਅਤੇ ਏਸੀਸੀ ਦੇ ਸੀਈਓ ਵਜੋਂ ਵਾਪਸ ਲਿਆਂਦਾ। ਇਸ ਨਾਲ ਕੰਪਨੀਆਂ ਨੇ ਦੂਜੀ ਪਾਰੀ ਲਈ ਆਉਣ ਵਾਲੇ ਕਰਮਚਾਰੀਆਂ ਨੂੰ ਜ਼ਿਆਦਾ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਇਸ ਕਰਕੇ ਕਿਉਂਕਿ ਉਕਤ ਕਰਮਚਾਰੀ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰਨ ਤੋਂ ਬਾਅਦ ਨਵੇਂ ਹੁਨਰ ਅਤੇ ਦ੍ਰਿਸ਼ਟੀਕੋਣ ਨਾਲ ਵਾਪਸ ਆਉਂਦੇ ਹਨ, ਜਿਸ ਨਾਲ ਕੰਪਨੀ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਮਿਲਦੀ ਹੈ।

Add a Comment

Your email address will not be published. Required fields are marked *