‘ਇੰਡੀਅਨ ਆਈਡਲ’ ਫੇਮ ਨਿਤਿਨ ਕੁਮਾਰ ’ਤੇ ਪਿਤਾ ਦੀ ਸੜਕ ਹਾਦਸੇ ’ਚ ਮੌਤ

ਮੁੰਬਈ – ‘ਇੰਡੀਅਨ ਆਈਡਲ 10’ ਫੇਮ ਨਿਤਿਨ ਕੁਮਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਨਿਤਿਨ ਕੁਮਾਰ ਦੇ ਪਿਤਾ ਰਾਜਿੰਦਰ ਬਬਲੂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਸੜਕ ਪਾਰ ਕਰਦੇ ਸਮੇਂ ਪਿਕਅੱਪ ਗੱਡੀ ਨੇ ਨਿਤਿਨ ਕੁਮਾਰ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਜਲਦ ਹੀ ਪੀ. ਜੀ. ਆਈ. ਲਿਜਾਇਆ ਗਿਆ ਪਰ ਰਸਤੇ ’ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪਿਤਾ ਦੀ ਮੌਤ ਕਾਰਨ ਨਿਤਿਨ ਕੁਮਾਰ ਦਾ ਬੁਰਾ ਹਾਲ ਹੈ। ਇਸ ਮਾਮਲੇ ’ਚ ਹਿਮਾਚਲ ਪ੍ਰਦੇਸ਼ ਦੀ ਊਨਾ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਕੋਲ ਦਰਜ ਕਰਵਾਈ ਐੱਫ. ਆਈ. ਆਰ. ਅਨੁਸਾਰ ਢਾਬਾ ਚਲਾਉਣ ਵਾਲੇ ਇਰਫ਼ਾਨ ਖ਼ਾਨ ਨੇ ਪੁਲਸ ਨੂੰ ਦੱਸਿਆ ਕਿ ਉਹ ਜਵਾਰ ਦੇ ਅੰਬ ਬਾਜ਼ਾਰ ’ਚ ਢਾਬਾ ਚਲਾਉਂਦਾ ਹੈ। 5 ਨਵੰਬਰ ਨੂੰ ਰਾਜਿੰਦਰ ਬਬਲੂ ਆਪਣੀ ਕਾਰ ਲੈ ਕੇ ਆਇਆ ਸੀ। ਕਾਰ ਸਾਈਡ ’ਤੇ ਖੜ੍ਹੀ ਕਰਕੇ ਰਾਜਿੰਦਰ ਬਬਲੂ ਨੇ ਢਾਬੇ ਤੋਂ ਸਾਮਾਨ ਲੈਣਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਉਹ ਵਾਪਸ ਕਾਰ ਵੱਲ ਜਾਣ ਲੱਗਾ ਤਾਂ ਇਕ ਹੋਰ ਪਿਕਅੱਪ, ਜੋ ਕਾਫੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਨੇ ਰਾਜਿੰਦਰ ਬਬਲੂ ਨੂੰ ਆਪਣੀ ਚਪੇਟ ’ਚ ਲੈ ਲਿਆ। ਟੱਕਰਨ ਕਾਰਨ ਰਾਜਿੰਦਰ ਸੜਕ ’ਤੇ ਡਿੱਗ ਗਏ ਤੇ ਜੀਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਰਫਾਨ ਖ਼ਾਨ ਨੇ ਅੱਗੇ ਦੱਸਿਆ ਕਿ ਜਦੋਂ ਦੋਸ਼ੀ ਲੰਬਾ ਸੈਲ ਵੱਲ ਭੱਜਿਆ ਤਾਂ ਉਸ ਨੇ ਤੁਰੰਤ ਉਥੇ ਫੋਨ ਕੀਤਾ ਤੇ ਫਿਰ ਨਿਤਿਨ ਦੇ ਜ਼ਖ਼ਮੀ ਪਿਤਾ ਰਾਜਿੰਦਰ ਬਬਲੂ ਨੂੰ ਹਸਪਤਾਲ ਪਹੁੰਚਾਇਆ। ਇਸ ਮਾਮਲੇ ’ਚ ਹੁਣ ਪਿਕਅੱਪ ਚਾਲਕ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 279, 337 ਤੇ ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 187 ਤਹਿਤ ਕੇਸ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *