ਵਿਰਾਟ ਕੋਹਲੀ ਨੇ ਜਨਮ ਦਿਨ ‘ਤੇ ਲਾਇਆ ਸੈਂਕੜਾ
November 6, 2023
ਸਪੋਰਟਸ – ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਵਨਡੇ ਵਿਸ਼ਵ ਕੱਪ 2023 ‘ਚ ਆਪਣੇ ਜਨਮ ਦਿਨ ਦੇ ਮੌਕੇ ਸ਼ਾਨਦਾਰ ਸੈਂਕੜਾ ਲਾਇਆ ਹੈ। ਵਿਰਾਟ ਨੇ 101 ਦੌੜਾਂ ਦੀ ਆਪਣੀ ਪਾਰੀ ਦੌਰਾਨ 10 ਚੌਕੇ ਲਾਏ। ਵਿਰਾਟ ਨੇ ਇਸ ਸੈਂਕੜੇ ਨਾਲ ਵਨਡੇ ‘ਚ ਸਚਿਨ ਤੇਂਦੁਲਕਰ ਦੇ 49 ਸੈਂਕੜੇ ਬਣਾਉਣ ਦੀ ਬਰਾਬਰੀ ਕਰ ਲਈ ਹੈ। ਵਿਰਾਟ ਇਕੱਲੇ ਅਜਿਹੇ ਕ੍ਰਿਕਟਰ ਨਹੀਂ ਹਨ ਜਿਨ੍ਹਾਂ ਨੇ ਜਨਮ ਦਿਨ ‘ਤੇ ਸੈਂਕੜਾ ਜੜਿਆ ਹੈ। ਉਨ੍ਹਾਂ ਤੋਂ ਇਲਾਵਾ ਵੀ ਦੁਨੀਆ ਦੇ ਅਜਿਹੇ ਕਈ ਧਾਕੜ ਕ੍ਰਿਕਟਰ ਹਨ ਜਿਨ੍ਹਾਂ ਨੇ ਜਨਮ ਦਿਨ ‘ਤੇ ਸੈਂਕੜਾ ਲਗਾ ਕੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾ ਦਿੱਤਾ।