ਸਪੋਰਟਸ ਕੰਪਲੈਕਸ ਵਿੱਚ ਬਣੇ ਸਟੇਡੀਅਮ ਦਾ ਕੰਮ ਹੋਇਆ ਮੁਕੰਮਲ
November 5, 2023
![](http://mehakewattan.com/wp-content/uploads/2023/11/Untitled-7.png)
ਆਕਲੈਂਡ – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੇ ਸਿੱਖ ਸਪੋਰਟਸ ਕੰਪਲੈਕਸ ਵਿੱਚ ਬਣੇ ਸਟੇਡੀਅਮ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਇਸ ਲਈ ਅੱਜ ਸਿੱਖ ਹੈਰੀਟੇਜ ਸਕੂਲ ਦੇ ਬੱਚੇ ਇਸ ਸਟੇਡੀਅਨ ਦਾ ਆਨੰਦ ਮਾਨਣ ਸਟੇਡੀਅਮ ਵਿੱਚ ਪੁੱਜੇ। ਸਕੂਲ ਦੇ ਬੱਚਿਆਂ ਨਾਲ ਭਰੇ ਇਸ ਸਟੇਡੀਅਮ ਦੀਆਂ ਰੌਣਕਾਂ ਦੇਖਿਆ ਹੀ ਬਣਦੀਆਂ ਸਨ ਅਤੇ ਸੱਚਮੁੱਚ 19 ਨਵੰਬਰ ਵਾਲੇ ਦਿਨ ਜਦੋਂ ਕਬੱਡੀ ਦਾ ਵਿਸ਼ਵ ਕੱਪ ਇਸ ਸਟੇਡੀਅਮ ਵਿੱਚ ਹੋਏਗਾ ਤਾਂ ਉਸ ਦਿਨ ਵੱਖਰਾ ਹੀ ਨਜਾਰਾ ਦੇਖਣ ਨੂੰ ਮਿਲੇਗਾ ਤੇ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਉਹ ਇੱਕ ਮਾਣ ਭਰਿਆ ਸਮਾਂ ਸਾਬਿਤ ਹੋਏਗਾ।