ਫ਼ਿਲਮ ‘ਜੋਗੀ’ ਵਿੱਚ ਅਲੀ ਤੇ ਹਿਮਾਸ਼ੂ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ: ਦਿਲਜੀਤ

ਮੁੰਬਈ:ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋਗੀ’ ਦਾ 16 ਸਤੰਬਰ ਨੂੰ ਨੈੱਟਫਲਿਕਸ ’ਤੇ ਪ੍ਰੀਮੀਅਰ ਹੋਣ ਜਾ ਰਿਹਾ ਹੈ। ਦਿਲਜੀਤ ਨੇ ਫ਼ਿਲਮ ’ਚ ਅਲੀ ਅੱਬਾਸ ਜ਼ਫ਼ਰ ਤੇ ਹਿਮਾਂਸ਼ੂ ਮਹਿਰਾ ਨਾਲ ਕੀਤੇ ਕੰਮ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ। ਉਸ ਨੇ ਆਖਿਆ ਕਿ ਇਹ ਅਹਿਮ ਹੈ ਕਿ ਫ਼ਿਲਮ ਦੀ ਕਹਾਣੀ ਭਰੋਸੇਯੋਗ ਅਤੇ ਸੰਵੇਦਨਸ਼ੀਲ ਹੈ। ਫ਼ਿਲਮ ਦੀ ਸ਼ੂਟਿੰਗ ਕੌਮੀ ਰਾਜਧਾਨੀ ਵਿੱਚ ਕੀਤੀ ਗਈ ਹੈ, ਜੋ ਸਾਲ 1984 ’ਚ ਵਾਪਰੇ ਸਿੱਖ ਕਤਲੇਆਮ ’ਤੇ ਆਧਾਰਿਤ ਹੈ। ਫ਼ਿਲਮ ’ਚ ਤਿੰਨ ਦੋਸਤ ਆਪਣੇ ਇਲਾਕੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਬਚਾਉਂਦੇ ਨਜ਼ਰ ਆਉਂਦੇ ਹਨ। ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਕੇ. ਮਿਸ਼ਰਾ, ਮੁਹੰਮਦ ਜ਼ੀਸ਼ਾਨ ਅਯੂਬ, ਹਿਤੇਨ ਤੇਜਵਾਨੀ ਤੇ ਅਮਾਇਰਾ ਦਸਤੂਰੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ’ਚ ਦਿਲਜੀਤ, ਜੋਗੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਭਾਈਚਾਰੇ ਅਤੇ ਏਕਤਾ ਦਾ ਹਾਮੀ ਹੈ ਅਤੇ ਆਪਣਿਆਂ ਦੀ ਹਿਫਾਜ਼ਤ ਲਈ ਹਰ ਸਥਿਤੀ ਨਾਲ ਮੱਥਾ ਲਾਉਣ ਦਾ ਫੈਸਲਾ ਕਰਦਾ ਹੈ। ਅਲੀ ਤੇ ਹਿਮਾਂਸ਼ੂ ਨਾਲ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕਰਦਿਆਂ ਦਿਲਜੀਤ ਨੇ ਕਿਹਾ, ‘‘ਅਲੀ ਤੇ ਹਿਮਾਂਸ਼ੂ ਭਾਜੀ ਨਾਲ ਇਸ ਪ੍ਰਾਜੈਕਟ ’ਤੇ ਕੰਮ ਕਰਨਾ ਬਹੁਤ ਸ਼ਾਨਦਾਰ ਰਿਹਾ। ਇਹ ਕਾਫ਼ੀ ਅਹਿਮ ਹੁੰਦਾ ਹੈ ਕਿ ਕਹਾਣੀ ਭਰੋਸੇਯੋਗ ਅਤੇ ਗੰਭੀਰ ਹੋਵੇ। ਮੈਂ ਬਹੁਤ ਖੁਸ਼ ਹਾਂ ਕਿ ਅਲੀ ਤੇ ਹਿਮਾਂਸ਼ੂ ਭਾਜੀ ਨੇ ਕਹਾਣੀ ਦੀ ਗੰਭੀਰਤਾ ਨੂੰ ਸਮਝਿਆ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੇ ਕੰਮ ਨੂੰ ਪਸੰਦ ਕਰਨਗੇ। ‘ਜੋਗੀ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਜਦਕਿ ਹਿਮਾਂਸ਼ੂ ਕਿਸ਼ਨ ਮਹਿਰਾ ਤੇ ਅਲੀ ਅੱਬਾਸ ਜ਼ਫਰ ਮਿਲ ਕੇ ਫਿਲਮ ਪ੍ਰੋਡਿਊਸ ਕਰ ਰਹੇ ਹਨ। 

Add a Comment

Your email address will not be published. Required fields are marked *