ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਆਉਣਗੇ ਭਾਰਤ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਵਿਚ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ‘ਟੂ ਪਲੱਸ ਟੂ’ ਮੰਤਰੀ ਪੱਧਰੀ ਗੱਲਬਾਤ ਕਰਨਗੇ। ਇਸ ਦੇ ਲਈ ਦੋਵੇਂ ਨੇਤਾ ਭਾਰਤ ਦਾ ਦੌਰਾ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। 

ਵਿਦੇਸ਼ ਵਿਭਾਗ ਨੇ ਕਿਹਾ ਕਿ ਐਂਟਨੀ ਬਲਿੰਕਨ ਪੰਜ ਦੇਸ਼ਾਂ ਦੇ ਦੌਰੇ ‘ਤੇ ਜਾਣਗੇ, ਜਿਸ ਦੀ ਸਮਾਪਤੀ ਇਸ ਮਹੀਨੇ ਟੂ ਪਲੱਸ ਟੂ ਮੰਤਰੀ ਪੱਧਰ ਦੀ ਵਾਰਤਾ ਵਿਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ਦੌਰਾਨ ਹੋਵੇਗੀ। ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਬਲਿੰਕਨ ਇਜ਼ਰਾਈਲ, ਜਾਰਡਨ, ਜਾਪਾਨ, ਦੱਖਣੀ ਕੋਰੀਆ ਅਤੇ ਅੰਤ ਵਿਚ ਭਾਰਤ ਦੀ ਯਾਤਰਾ ਕਰਨਗੇ। ਭਾਰਤ ਦੌਰੇ ਦੌਰਾਨ ਰੱਖਿਆ ਮੰਤਰੀ ਲੋਇਡ ਆਸਟਿਨ ਵੀ ਉਨ੍ਹਾਂ ਦੇ ਨਾਲ ਹੋਣਗੇ। ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੂੰ ਮਿਲਣ ਲਈ ਅਮਰੀਕੀ ਵਫ਼ਦ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਮਰੀਕੀ ਵਫ਼ਦ ਭਾਰਤ-ਪ੍ਰਸ਼ਾਂਤ ਖੇਤਰ ਵਿਚ ਦੁਵੱਲੇ ਅਤੇ ਗਲੋਬਲ ਚਿੰਤਾਵਾਂ ਅਤੇ ਵਿਕਾਸ ਬਾਰੇ ਚਰਚਾ ਕਰਨ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਸੀਨੀਅਰ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਬਲਿੰਕਨ ਇਜ਼ਰਾਈਲ ਦੌਰੇ ਲਈ ਰਵਾਨਾ ਹੋਣਗੇ। 

ਪਤਾ ਲੱਗਾ ਹੈ ਕਿ ਬਲਿੰਕਨ ਵੀਰਵਾਰ ਨੂੰ ਤੇਲ ਅਵੀਵ ਲਈ ਰਵਾਨਾ ਹੋ ਰਹੇ ਹਨ। ਇੱਥੇ ਉਹ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਤਹਿਤ ਅੱਤਵਾਦ ਵਿਰੁੱਧ ਆਪਣੀ ਰੱਖਿਆ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਲਈ ਅਮਰੀਕੀ ਸਮਰਥਨ ਨੂੰ ਦੁਹਰਾਉਣਗੇ। ਇਸ ਦੌਰਾਨ ਬਲਿੰਕਨ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਵਿਚ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਯਤਨਾਂ ਬਾਰੇ ਚਰਚਾ ਕਰਨਗੇ। ਵਿਦੇਸ਼ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਂਟੋਨੀ ਬਲਿੰਕਨ ਆਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਜਾਪਾਨ ਦੀ ਰਾਜਧਾਨੀ ਟੋਕੀਓ ਵੀ ਜਾਣਗੇ। ਟੋਕੀਓ ਵਿਚ ਉਹ ਇਸ ਸਾਲ ਦੀ ਦੂਜੀ ਜੀ 7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। ਜਿੱਥੇ ਸਮੂਹ ਦੇ ਵਿਦੇਸ਼ ਮੰਤਰੀ ਜੀ -7 ਹੀਰੋਸ਼ੀਮਾ ਸੰਮੇਲਨ ਵਿੱਚ ਨੇਤਾਵਾਂ ਦੁਆਰਾ ਕੀਤੀਆਂ ਗਈਆਂ ਵਚਨਬੱਧਤਾਵਾਂ ‘ਤੇ ਕੰਮ ਕਰਨਗੇ। ਬਲਿੰਕਨ ਜੀ-7 ਦੀ ਸਫਲ ਪ੍ਰਧਾਨਗੀ ਲਈ ਜਾਪਾਨ ਦਾ ਧੰਨਵਾਦ ਵੀ ਕਰੇਗਾ।

Add a Comment

Your email address will not be published. Required fields are marked *