‘ਬਿੱਗ ਬੌਸ’ ’ਚ ਖੁੱਲ੍ਹੇਆਮ ਪਿਆਰ ਕਰਦੇ ਨਜ਼ਰ ਆਏ ਅਭਿਸ਼ੇਕ ਤੇ ਖਾਨਜ਼ਾਦੀ

ਮੁੰਬਈ – ਜਦੋਂ ਤੋਂ ਸਮਰਥ ਜੁਰੇਲ ਨੇ ‘ਬਿੱਗ ਬੌਸ 17’ ’ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਅਭਿਸ਼ੇਕ ਕੁਮਾਰ ਘਰ ’ਚ ਆਪਣੀ ਸਾਬਕਾ ਗਰਲਫਰੈਂਡ ਈਸ਼ਾ ਮਾਲਵੀਆ ਤੋਂ ਦੂਰ ਹੀ ਰਹੇ ਹਨ। ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਹੁਣ ਆਪਣਾ ਸਾਰਾ ਧਿਆਨ ਹਾਊਸਮੇਟ ਖਾਨਜ਼ਾਦੀ ’ਤੇ ਕੇਂਦਰਿਤ ਕਰ ਰਹੇ ਹਨ। ਚੈਨਲ ਵਲੋਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ’ਚ ਦਿਖਾਇਆ ਗਿਆ ਹੈ ਕਿ ਅਭਿਸ਼ੇਕ ਖਾਨਜ਼ਾਦੀ ਨੂੰ ਉਨ੍ਹਾਂ ਵਿਚਕਾਰ ਹੋਏ ਸਾਰੇ ਝਗੜਿਆਂ ਲਈ ਮੁਆਫ਼ ਕਰਨ ਲਈ ਕਹਿ ਰਿਹਾ ਹੈ। ਫਿਰ ਉਸ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, “ਸੁੰਦਰ ਲੱਗਣ ਲੱਗ ਗਈ ਹੈ ਮੈਨੂੰ ਇਕਦਮ ਤੋਂ। ਮੈਂ ਕੰਨ ਫੜ੍ਹ ਕੇ ਉੱਠਕ ਬੈਠਕ ਕਰਕੇ ਮੁਆਫ਼ੀ ਮੰਗਦਾ ਹਾਂ।’’ ਖਾਨਜ਼ਾਦੀ ਫਿਰ ਉਸ ਨੂੰ ਪੁੱਛਦੀ ਹੈ ਕਿ ਜੇਕਰ ਉਹ ਆਪਣੀਆਂ ਗਲਤੀਆਂ ਦੁਹਰਾਉਂਦਾ ਹੈ ਤਾਂ ਕੀ ਹੋਵੇਗਾ।

ਅਭਿਸ਼ੇਕ ਨੇ ਜਵਾਬ ਦਿੱਤਾ, ‘‘ਗੱਲ੍ਹਾਂ ’ਤੇ ਕਿੱਸ ਕਰ ਦੇਣਾ।’’ ਤਾਜ਼ਾ ਐਪੀਸੋਡ ’ਚ ਨਾਮੀਨੇਸ਼ਨ ਟਾਸਕ ਹੋਈ, ਜਿਥੇ ਸਨਾ ਖ਼ਾਨ, ਈਸ਼ਾ ਮਾਲਵੀਆ, ਸਮਰਥ ਜੁਰੇਲ, ਮਾਨਸਵੀ ਮਮਗਈ ਤੇ ਅਰੁਣ ਮਾਸ਼ੇਟੀ ਨੂੰ ਸਭ ਤੋਂ ਵਧ ਵੋਟਾਂ ਮਿਲੀਆਂ।

Add a Comment

Your email address will not be published. Required fields are marked *