ਅੰਤਿਮ ਚੋਣ ਨਤੀਜਿਆਂ ਤੋਂ ਪਹਿਲਾਂ ਮੀਡੀਆ ਦੇ ਰੁਬਰੂ ਹੋਏ ਕ੍ਰਿਸਟੋਫਰ ਲਕਸਨ
November 2, 2023
ਆਕਲੈਂਡ- ਕੱਲ ਸਪੈਸ਼ਲ ਵੋਟਾਂ ਦੀ ਗਿਣਤੀ ਦੇ ਨਤੀਜੇ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕ੍ਰਿਸਟੋਫਰ ਲਕਸਨ ਕਿੰਨਾ ਪਾਰਟੀਆਂ ਨਾਲ,ਕਿੰਨਾਂ ਸ਼ਰਤਾਂ ‘ਤੇ ਨਵੀਂ ਸਰਕਾਰ ਬਣਾਉਣਗੇ। ਆਪਣੀ ਇਸੇ ਉਤੇਜਨਾ ਨੂੰ ਜਾਹਿਰ ਕਰਨ ਲਈ ਕ੍ਰਿਸਟੋਫਰ ਲਕਸਨ ਮੀਡੀਆ ਦੇ ਰੁਬਰੂ ਹੋਏ ਅਤੇ ਦੱਸਿਆ ਕਿ ਉਹ ਬਹੁਤ ਬੇਸਬਰੀ ਨਾਲ ਕੱਲ ਦੇ ਆਖਰੀ ਚੋਣ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੋਣ ਕਮਿਸ਼ਨ ਜਲਦ ਤੋਂ ਜਲਦ ਵੋਟਾਂ ਦੀ ਗਿਣਤੀ ਖਤਮ ਕਰੇ। ਕੱਲ ਕ੍ਰਿਸਟੋਫਰ ਲਕਸਨ ਜਲਦ ਵੋਟਾਂ ਦੀ ਗਿਣਤੀ ਖਤਮ ਕਰੇ। ਕ੍ਰਿਸਟੋਫਰ ਲਕਸਨ ਵਲਗਿੰਟਨ ਵਿੱਚ ਮੌਜੂਦ ਰਹਿਣਗੇ ਤੇ ਜਾਹਿਰ ਹੈ ਕਿ ਉਹਨਾਂ ਦਾ ਸਾਰਾ ਸਮਾਂ ਵਿਅਸਤ ਰਹਿਣ ਵਾਲਾ ਹੈ।

