ਭਾਰਤ-ਬੰਗਲਾਦੇਸ਼ ਜਾਣ ਵਾਲੀ ਰੇਲਗੱਡੀ ‘ਤੇ ਪੈਟਰੋਲ ਬੰਬਾਂ ਨਾਲ ਹਮਲਾ

ਕੋਲਕਾਤਾ ਤੋਂ ਢਾਕਾ ਨੂੰ ਜਾਣ ਵਾਲੀ ਭਾਰਤ-ਬੰਗਲਾਦੇਸ਼ ਮੈਤਰੀ ਐਕਸਪ੍ਰੈਸ ਰੇਲਗੱਡੀ ‘ਤੇ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ.ਐੱਨ.ਪੀ.) ਦੇ ਕਾਰਜਕਰਤਾਵਾਂ ਨੇ ਕਥਿਤ ਤੌਰ ‘ਤੇ ਪਾਬਨਾ ਦੇ ਈਸ਼ਵਰਦੀ ਵਿਖੇ ਨਾਕਾਬੰਦੀ ਦੌਰਾਨ ਹਮਲਾ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ ਨੌਜਵਾਨਾਂ ਨੇ ਰੇਲ ਗੱਡੀ ‘ਤੇ ਪੈਟਰੋਲ, ਪੱਥਰ ਅਤੇ ਇੱਟਾਂ ਸੁੱਟੀਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਹਮਲੇ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਇਸ ਹਮਲੇ ‘ਚ ਕਿਸੇ ਵੀ ਯਾਤਰੀ ਜਾਂ ਹੋਰ ਵਿਅਕਤੀ ਦੇ ਕੋਈ ਸੱਟ-ਫੇਟ ਲੱਗਣ ਦੀ ਜਾਣਕਾਰੀ ਨਹੀਂ ਮਿਲੀ ਹੈ। ਰੇਲਗੱਡੀ ਦੇ ਇਕ ਡੱਬੇ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਸਨ, ਪਰ ਰੇਲ ਗੱਡੀ ਆਪਣੇ ਸਫ਼ਰ ‘ਤੇ ਨਿਕਲ ਗਈ ਹੈ। ਪਬਨਾ ਦੇ ਵਧੀਕ ਪੁਲਸ ਸੁਪਰਡੈਂਟ ਮਸੂਦ ਆਲਮ ਨੇ ਦੱਸਿਆ ਕਿ ਪੈਟਰੋਲ ਬੰਬਾਂ ਕਾਰਨ ਗੱਡੀ ਦੇ ਸ਼ੀਸ਼ੇ ਟੁਟ ਗਏ, ਪਰ ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *