ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਫਲੈਟ ‘ਚ ਪੱਖੇ ਨਾਲ ਲਟਕਦੀ ਮਿਲੀ ਲਾਸ਼
November 1, 2023
ਤਿਰੂਵਨੰਤਪੁਰਮ – ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ (35) ਸੋਮਵਾਰ ਸਵੇਰੇ ਮ੍ਰਿਤਕ ਮਿਲੀ। ਲਾਸ਼ ਉਸ ਦੇ ਫਲੈਟ ਵਿਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ। ਰੇਂਜੁਸ਼ਾ ਦੇ ਪਤੀ ਮਨੋਜ ਵੀ ਐਕਟਰ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਹ ਆਰਥਿਕ ਤੰਗੀ ਵਿੱਚੋਂ ਲੰਘ ਰਹੀ ਸੀ। ਸ਼ੁਰੂਆਤੀ ਜਾਂਚ ’ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਂਜੁਸ਼ਾ ਮੂਲ ਰੂਪ ’ਚ ਕੇਰਲ ਦੇ ਕੋਚੀ ਦੀ ਰਹਿਣ ਵਾਲੀ ਸੀ। ਸਥਾਨਕ ਰਿਪੋਰਟਾਂ ਮੁਤਾਬਕ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸ਼ੋਅ ਦੀ ਐਂਕਰਿੰਗ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਕਈ ਸੀਰੀਅਲ ਕੀਤੇ। ਉਸ ਨੇ ਸੀਰੀਅਲ ‘ਇਸਤਰੀ’ ਰਾਹੀਂ ਛੋਟੇ ਪਰਦੇ ’ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਸ ਦੇ ਮੁੱਖ ਸ਼ੋਅ ‘ਸਿਟੀ ਆਫ ਗੌਡ’, ‘ਮੈਰੀ ਕੁੰਦੋਰੂ ਕੁੰਜਾਡੂ’, ‘ਬੰਬੇ ਮਾਰਚ’, ‘ਕਾਰਿਆਸਥਾਨ’ ਅਤੇ ‘ਵਨ ਵੇ ਟਿਕਟ’ ਸ਼ਾਮਲ ਹਨ।