1 ਨਵੰਬਰ ਦੀ ਮਹਾਡਿਬੇਟ ਬਾਰੇ ਸੁਨੀਲ ਜਾਖੜ ਨੂੰ ਆਪ ਦਾ ਮੋੜਵਾਂ ਜਵਾਬ
![](http://mehakewattan.com/wp-content/uploads/2023/11/2023_10image_23_53_19710088037-ll.jpg)
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਦਿੱਤੇ ਗਏ ਖੁੱਲ੍ਹੀ ਬਹਿਸ ਦੇ ਸੱਦੇ ਮਗਰੋਂ ਇਸ ‘ਤੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿਖੇ ਹੋਣ ਵਾਲੇ ‘ਮੈਂ ਪੰਜਾਬ ਬੋਲਦਾ ਹਾਂ’ ਮਹਾਡਿਬੇਟ ਵਿਚ ਚਰਚਾ ਕਰਨ ਲਈ 4 ਮੁੱਦੇ ਦੱਸੇ ਗਏ ਜਿਨ੍ਹਾਂ ਵਿਚ ਪੰਜਾਬ ‘ਚ ਨਸ਼ਾ ਕਿਸ ਨੇ ਫੈਲਾਇਆ?, ਕਿਸ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ?, ਨੌਜਵਾਨਾਂ ਨੂੰ ਬੇਰੁਜ਼ਗਾਰ ਕਿਸ ਨੇ ਰੱਖਿਆ?, ਪੰਜਾਬ ਦੇ ਲੋਕਾਂ ਨਾਲ ਕਿਸ ਨੇ ਧੋਖਾ ਕੀਤਾ?
ਇਸ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਬਹਿਸ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਬਹਿਸ ਵਿਚ ਐੱਸ.ਵਾਈ.ਐੱਲ. ਬਾਰੇ ਚਰਚਾ ਹੀ ਨਹੀਂ ਹੋਵੇਗੀ, ਤਾਂ ਉਹ ਇਸ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਇਸ ਮਹਾਡਿਬੇਟ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸੁਨੀਲ ਜਾਖੜ ਦੀ ਪੋਸਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, “ਤੁਸੀਂ ਤਾਂ ਸਾਡੇ ਸਿਰਫ 4 ਮੁੱਦਿਆਂ ‘ਤੇ ਹੀ ਬੌਖ਼ਲਾ ਗਏ, ਜੇ ਸਾਰੇ 19 ਲਿਖ ਦਿੱਤੇ ਹੁੰਦੇ ਤਾਂ ਪਤਾ ਨਹੀਂ ਕੀ ਹੁੰਦਾ? ਅਜਿਹਾ ਲਗਦਾ ਹੈ ਕਿ ਤੁਸੀਂ ਪਹਿਲਾਂ ਹੀ ਇਸ ਮਹਾ-ਬਹਿਸ ਤੋਂ ਭੱਜਣ ਦਾ ਬਹਾਨਾ ਲੱਭ ਰਹੇ ਹੋ। ਖੈਰ, ਇਹ ਤਾਂ ਅਜੇ ਸ਼ੁਰੂਆਤ ਸੀ, ਅੰਤ ਅਜੇ ਬਾਕੀ ਹੈ।”
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)