ਹਾਰਟ ਤੇ ਸ਼ੂਗਰ ਰੋਗਾਂ ਦੀਆਂ 51 ਦਵਾਈਆਂ ਦੀਆਂ ਕੀਮਤਾਂ ’ਚ ਵਾਧਾ
September 19, 2023
![](http://mehakewattan.com/wp-content/uploads/2023/09/2023_9image_10_11_107376821mdcn-ll.jpg)
ਸੋਲਨ – ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਹਾਰਟ ਅਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦੇ ਇਲਾਜ ਲਈ 51 ਦਵਾਈਆਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ‘ਸ਼ੂਗਰ’ ਦੀ ਇੱਕ ਗੋਲੀ ਦੀ ਕੀਮਤ ਹੁਣ 10 ਰੁਪਏ ਤੋਂ ਵੱਧ ਹੋ ਗਈ ਹੈ। ਪੂਰੇ ਦੇਸ਼ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਹੀ ਦਵਾਈਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਐੱਨ. ਪੀ. ਪੀ. ਏ. ਦੇ ਡਿਪਟੀ ਡਾਇਰੈਕਟਰ (ਕੀਮਤ) ਮਹਾਵੀਰ ਸੈਣੀ ਨੇ ਦੱਸਿਆ ਕਿ ਐੱਨ.ਪੀ.ਪੀ.ਏ. ਨੇ 51 ਦਵਾਈਆਂ ਦੀਆਂ ਕੀਮਤਾਂ ਨੂੰ ਸੋਧਿਆ ਅਤੇ ਨੋਟੀਫਾਈ ਕੀਤਾ ਹੈ।