ਬਾਲੀਵੁੱਡ ’ਚ ਹੋਈ ਗੀਤਕਾਰ ਫਰਮਾਨ ਦੀ ਐਂਟਰੀ

ਪੰਜਾਬੀ ਗੀਤਕਾਰ ਫਰਮਾਨ ਦੀ ਹਾਲ ਹੀ ’ਚ ਆਈ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਦੇ ਗੀਤ ‘ਨੱਚ ਨੱਚ’ ਨਾਲ ਬਾਲੀਵੁੱਡ ’ਚ ਐਂਟਰੀ ਹੋਈ ਹੈ। ਫਰਮਾਨ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਫਰਮਾਨ ਨੇ ਨਿਮਰਤ ਖਹਿਰਾ ਦੇ ‘ਸੋਹਣੇ ਸੋਹਣੇ ਸੂਟ’, ਰਵਨੀਤ ਦੇ ‘ਝਾਂਜਰ’, ਪ੍ਰਭ ਗਿੱਲ ਦੇ ‘ਆਦਤਾਂ’, ‘ਸ਼ੁਕਰਗੁਜ਼ਾਰ’ ਤੇ ਕਰਨ ਰੰਧਾਵਾ ਦੇ ‘ਗੋਲੀ’, ‘ਸੁਰਮਾ’ ਤੇ ‘ਮੇਰੇ ਵਾਲੀ’ ਗੀਤਾਂ ਦੇ ਬੋਲ ਲਿਖੇ ਹਨ। ਇਹ ਸਾਰੇ ਗੀਤ ਸੁਪਰਹਿੱਟ ਹੋਏ ਹਨ, ਜਿਨ੍ਹਾਂ ਨੂੰ ਸਰੋਤੇ ਆਨ ਰਿਪੀਟ ਸੁਣਨਾ ਪਸੰਦ ਕਰਦੇ ਹਨ।

ਜੇਕਰ ਬਾਲੀਵੁੱਡ ਗੀਤ ‘ਨੱਚ ਨੱਚ’ ਦੀ ਗੱਲ ਕਰੀਏ ਤਾਂ ਇਸ ਨੂੰ ਅਮਨ ਪੰਤ ਤੇ ਰਸ਼ਮੀਤ ਕੌਰ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਸਾਰੇਗਾਮਾ ਦੇ ਯੂਟਿਊਬ ਚੈਨਲ ’ਤੇ ਫ਼ਿਲਮ ਦੀ ਫੁੱਲ ਐਲਬਮ ’ਚ ਸੁਣਿਆ ਜਾ ਸਕਦਾ ਹੈ।

ਫਰਮਾਨ ਨੇ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਹਨ, ਜਿਨ੍ਹਾਂ ’ਚ ਅਫਸਾਨਾ ਖ਼ਾਨ ਦਾ ‘ਜਿੰਦ ਮਾਹੀ’ ਫ਼ਿਲਮ ਤੋਂ ‘ਹੰਝੂ’, ਗੁਰਨਾਮ ਭੁੱਲਰ ਦਾ ਫ਼ਿਲਮ ‘ਜਿੰਦ ਮਾਹੀ’ ਤੋਂ ‘ਰੱਬਾ’ ਤੇ ਓਏ ਕੁਨਾਲ ਦਾ ਫ਼ਿਲਮ ‘ਸ਼ੇਰ ਬੱਗਾ’ ਤੋਂ ‘ਰੱਬ’ ਵਰਗੇ ਗੀਤ ਸ਼ਾਮਲ ਹਨ। ਫਰਮਾਨ ਦੇ ਹੋਰ ਮਸ਼ਹੂਰ ਗੀਤਾਂ ’ਚ ਅਰਜੁਨ ਜੌਲ ਦਾ ‘ਨਜ਼ਰ’ ਤੇ ‘ਨਿਕਾਹ’, ਨਿੱਕ ਦਾ ‘ਹੋਸ਼’, ਸ਼ੈਰੀ ਮਾਨ ਦਾ ‘ਅੱਜ ਪਹਿਲੀ ਵਾਰੀ’, ਮਲਕੀਤ ਤੇ ਦੀਪ ਜੰਡੂ ਦਾ ‘ਨੌਟ ਯੈੱਟ’ ਤੇ ਹਰਮਾਨ ਮਾਨ ਦਾ ‘ਹੋਲਡ ਮੀ’ ਸ਼ਾਮਲ ਹਨ।

Add a Comment

Your email address will not be published. Required fields are marked *