ਦੂਜੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਕਮਾਈ ’ਚ ਭਾਰੀ ਵਾਧਾ
![](http://mehakewattan.com/wp-content/uploads/2023/04/16_28_281461531salman-khan-ll.jpg)
ਮੁੰਬਈ – ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 21 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਰਿਲੀਜ਼ ਵਾਲੇ ਦਿਨ ਉਮੀਦ ਤੋਂ ਘੱਟ ਕਮਾਈ ਕੀਤੀ ਸੀ। ਫ਼ਿਲਮ ਨੇ ਪਹਿਲੇ ਦਿਨ ਸਿਰਫ 15.81 ਕਰੋੜ ਰੁਪਏ ਕਮਾਏ ਸਨ। ਉਥੇ ਹੁਣ ਫ਼ਿਲਮ ਦੀ ਦੂਜੇ ਦਿਨ ਦੀ ਕਮਾਈ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ਨੇ ਦੂਜੇ ਦਿਨ 25.75 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਫ਼ਿਲਮ ਦੀ ਦੋ ਦਿਨਾਂ ਦੀ ਕਮਾਈ 41.56 ਕਰੋੜ ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ਪਹਿਲੇ ਦਿਨ ਦੇ ਮੁਕਾਬਲੇ ਫ਼ਿਲਮ ਦੀ ਦੂਜੇ ਦਿਨ ਦੀ ਕਮਾਈ ’ਚ 62.87 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹਾ ਇਸ ਲਈ ਵੀ ਹੋਇਆ ਹੈ ਕਿਉਂਕਿ ਕੱਲ ਈਦ ਦਾ ਤਿਉਹਾਰ ਸੀ। ਇਸ ਮੌਕੇ ’ਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਇਸ ਦਾ ਭਰਪੂਰ ਲਾਭ ਉਠਾਇਆ। ਫ਼ਿਲਮ ’ਚ ਸਲਮਾਨ ਖ਼ਾਨ ਤੋਂ ਇਲਾਵਾ ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ, ਜਗਪਥੀ ਬਾਬੂ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਜੱਸੀ ਗਿੱਲ, ਰਾਘਵ ਜੁਆਲ ਤੇ ਸਿਧਾਰਥ ਨਿਗਮ ਵਰਗੇ ਸਿਤਾਰੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਫਰਹਾਦ ਸਾਮਜੀ ਨੇ ਡਾਇਰੈਕਟ ਕੀਤਾ ਹੈ।