ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਇਕਾਈ ਵੱਲੋਂ ਭਰਵੀਂ ਵਰਕਰ ਮੀਟਿੰਗ ਆਯੋਜਿਤ

ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੇ ਯੂਥ ਵਿੰਗ ਵੱਲੋਂ ਮਿਸੀਸਾਗਾ ‘ਚ ਰਾਇਲ ਪਾਮ ਬੈਂਕੁਏਟ ਹਾਲ ਵਿੱਚ ਭਰਵੀਂ ਮੀਟਿੰਗ ਕੀਤੀ ਗਈ। ਇਸ ਦੌਰਾਨ ਪੰਜਾਬ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਲੀਗਲ ਵਿੰਗ ਤੋਂ ਅਰਸ਼ਦੀਪ ਸਿੰਘ ਕਲੇਰ ਨੇ ਪਾਰਟੀ ਵਰਕਰਾਂ ਨਾਲ ਵੀਡੀਏ ਕਾਨਫਰੰਸ ਰਾਹੀਂ ਵਿਚਾਰ ਸਾਂਝੇ ਕੀਤੇ। ਮੀਟਿੰਗ ਮੌਕੇ ਕੈਨੇਡਾ ਈਸਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਰਾਏ, ਹਰਵਿੰਦਰ ਸਿੰਘ ਬਰਾੜ, ਗੁਰਦਿੱਤ ਸਿੰਘ ਢਿੱਲੋਂ, ਬਚਿੱਤਰ ਸਿੰਘ ਗਿੱਲ, ਵਿਨੇ ਸਿੰਘ, ਮਨਜੀਤ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਸੰਧੂ, ਹਰਦਿੱਤ ਸਿੰਘ, ਅਵਤਾਰ ਸਿੰਘ ਟੋਨੀ, ਹਰਮਨਦੀਪ ਮਾਂਗਟ, ਅਰਫਾਤ ਖਾਨ, ਬਚਿੱਤਰ ਸਿੰਘ ਘੋਲੀਆ, ਹਰਵਿੰਦਰ ਸਿੱਧੂ, ਪਰਮਾਤਮਾ ਸਿੱਧੂ, ਚਰਨਜੀਤ ਸੰਘਾ, ਹਾਕਮ ਸਿੰਘ ਮਾਨ, ਸ਼ਵਿੰਦਰ ਸਿੰਘ, ਜਗਵੀਰ ਸਿੰਘ ਕਾਹਲੋਂ ਅਤੇ ਸੈਂਕੜੇ ਵਰਕਰ ਹਾਜ਼ਰ ਰਹੇ।

ਸਮੂਹ ਕੈਨੇਡਾ ਇਕਾਈ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸ ਰਾਹੀਂ ਸ਼ਮੂਲੀਅਤ ਕਰਨ ‘ਤੇ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਨਾਲ ਹੀ ਪ੍ਰੋਗਰਾਮ ਉਲੀਕਣ ਲਈ ਚਰਨਜੀਤ ਸਿੰਘ ਬਰਾੜ, ਨਛੱਤਰ ਸਿੰਘ ਗਿੱਲ, ਵਿਰਸਾ ਸਿੰਘ ਵਲਟੋਹਾ, ਵਰਦੇਵ ਸਿੰਘ ਨੋਨੀ ਮਾਨ, ਸਿਕੰਦਰ ਸਿੰਘ ਮਲੂਕਾ ਤੇ ਰਾਜਯਾਦੀਪ ਦਾ ਵੀ ਧੰਨਵਾਦ ਕੀਤਾ ਗਿਆ।

Add a Comment

Your email address will not be published. Required fields are marked *