ਅਮਰੀਕਾ ‘ਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਬਾਈਡੇਨ ਦੀ ਲੋਕਪ੍ਰਿਅਤਾ ‘ਚ ਵਾਧਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਲੋਕਪ੍ਰਿਅਤਾ ‘ਚ ਪਹਿਲਾਂ ਦੀ ਤੁਲਨਾ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਅਰਥਵਿਵਸਥਾ ਨੂੰ ਸੰਭਾਲਣ ਦੇ ਉਨ੍ਹਾਂ ਦੇ ਤਰੀਕਿਆ ਨੂੰ ਲੈ ਕੇ ਚਿੰਤਾਵਾਂ ਬਰਕਰਾਰ ਹਨ। ਐਸੋਸੀਏਟਿਡ ਪ੍ਰੈਸ-ਐੱਨ.ਓ.ਆਰ.ਸੀ. ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਦੇ ਇੱਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ।

ਬਾਈਡੇਨ ਦੀ ਲੋਕਪ੍ਰਿਅਤਾ ਵੱਧ ਕੇ 46 ਫ਼ੀਸਦੀ ਹੋ ਗਈ ਹੈ, ਜੋ ਜੁਲਾਈ ਵਿਚ ਡਿੱਗ ਕੇ 36 ਫ਼ੀਸਦੀ ਰਹਿ ਗਈ ਸੀ। ਅਜਿਹਾ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਸਿਰਫ਼ 2 ਮਹੀਨੇ ਪਹਿਲਾਂ ਡੈਮੋਕਰੇਟਸ ਮੈਂਬਰਾਂ ਵਿਚਾਲੇ ਉਨ੍ਹਾਂ ਦੇ ਸਮਰਥਨ ਵਿੱਚ ਵਾਧੇ ਕਾਰਨ ਹੋਇਆ ਹੈ। ਰਾਸ਼ਟਰਪਤੀ ਦੀ ਲੋਕਪ੍ਰਿਅਤਾ ਦਾ ਪੱਧਰ ਅਜੇ ਵੀ ਬਹੁਤ ਘੱਟ ਹੈ। 53 ਫ਼ੀਸਦੀ ਅਮਰੀਕੀ ਬਾਲਗਾਂ ਵਿੱਚ ਉਹ ਪ੍ਰਸਿੱਧ ਨਹੀਂ ਹਨ ਅਤੇ ਆਰਥ-ਵਿਵਸਥਾ ਅਜੇ ਵੀ ਬਾਈਡੇਨ ਲਈ ਚੁਣੌਤੀ ਬਣੀ ਹੋਈ ਹੈ।

ਸਿਰਫ਼ 38 ਫ਼ੀਸਦੀ ਲੋਕ ਮੰਨਦੇ ਹਨ ਕਿ ਬਾਈਡੇਨ ਆਰਥ-ਵਿਵਸਥਾ ਨੂੰ ਵਿਕਸਤ ਕਰਨ ਵਿੱਚ ਸਹੀ ਕੰਮ ਕਰ ਰਹੇ ਹਨ। ਅਮਰੀਕਾ ਉੱਚ ਮਹਿੰਗਾਈ ਦਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਉਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ  ਰਿਪਬਲਿਕਨ ਪਾਰਟੀ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Add a Comment

Your email address will not be published. Required fields are marked *