‘ਲੀਓ’ ਦੀ ਪ੍ਰਮੋਸ਼ਨ ਦੌਰਾਨ ਫ਼ਿਲਮ ਨਿਰਦੇਸ਼ਕ ਲੋਕੇਸ਼ ਕਨਗਰਾਜ ਜ਼ਖਮੀ
October 26, 2023
ਪਲੱਕੜ – ਤਾਮਿਲ ਫ਼ਿਲਮਾਂ ਦੇ ਨਿਰਦੇਸ਼ਕ ਲੋਕੇਸ਼ ਕਨਗਰਾਜ ਪਲੱਕੜ ਦੇ ਇਕ ਸਿਨੇਮਾ ਹਾਲ ’ਚ ਮੰਗਲਵਾਰ ਨੂੰ ਆਪਣੀ ਫ਼ਿਲਮ ‘ਲੀਓ’ ਦੀ ਪ੍ਰਮੋਸ਼ਨ ਦੌਰਾਨ ਜ਼ਖਮੀ ਹੋ ਗਏ। ਸਿਨੇਮਾ ਹਾਲ ’ਚ ਮੌਜੂਦ ਪ੍ਰਸ਼ੰਸਕਾਂ ਦੀ ਭਾਰੀ ਭੀੜ ਕਾਰਨ ਕਨਗਰਾਜ ਦੇ ਪੈਰ ’ਤੇ ਸੱਟ ਲੱਗ ਗਈ। ਇਹ ਘਟਨਾ ਇਥੇ ਅਰੋਮਾ ਸਿਨੇਮਾ ਹਾਲ ’ਚ ਦੁਪਹਿਰ ਦੇ ਆਸ-ਪਾਸ ਵਾਪਰੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਗਲੇ ਪ੍ਰੋਗਰਾਮ ਰੱਦ ਕਰ ਦਿੱਤੇ। ਪਲੱਕੜ ਤੋਂ ਬਾਅਦ ਉਨ੍ਹਾਂ ਨੇ ਤ੍ਰਿਸ਼ੂਰ ਦੇ ਰਾਗਮ ਸਿਨੇਮਾ ਅਤੇ ਬਾਅਦ ’ਚ ਕੋਚੀ ਦੇ ਕਵਿਤਾ ਸਿਨੇਮਾ ਹਾਲ ’ਚ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਨਾ ਸੀ।
ਲੋਕੇਸ਼ ਕਨਗਰਾਜ ਦੇ ਨਜ਼ਦੀਕੀ ਇਕ ਸੂਤਰ ਨੇ ਕਿਹਾ, “ਉਨ੍ਹਾਂ ਨੇ ਪਲੱਕੜ ਦੇ ਹੀ ਇਕ ਹਸਪਤਾਲ ’ਚ ਡਾਕਟਰ ਨਾਲ ਸਲਾਹ ਕੀਤੀ ਅਤੇ ਬਾਅਦ ’ਚ ਕੋਇੰਬਟੂਰ ਲਈ ਰਵਾਨਾ ਹੋ ਗਏ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਮਾਮੂਲੀ ਲਾਠੀਚਾਰਜ ਕੀਤਾ।

