ਆਗਰਾ ਸਟੇਸ਼ਨ ਕੋਲ ਪਾਤਾਲਕੋਟ ਐਕਸਪ੍ਰੈੱਸ ਟਰੇਨ ਦੇ ਡੱਬੇ ‘ਚ ਲੱਗੀ ਅੱਗ
October 26, 2023
![](http://mehakewattan.com/wp-content/uploads/2023/10/2023_10image_17_53_342112947firetrain-ll.jpg)
ਨਵੀਂ ਦਿੱਲੀ- ਆਗਰਾ ਸਟੇਸ਼ਨ ਕੋਲ ਬੁੱਧਵਾਰ ਨੂੰ ਪਾਤਾਲਕੋਟ ਐਕਸਪ੍ਰੈੱਸ ਟਰੇਨ ਦੇ ਡੱਬੇ ‘ਚ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਦੇ ਆਗਰਾ ਡਵੀਜ਼ਨ ਦੀ ਜਨਸੰਪਰਕ ਅਧਿਕਾਰੀ ਪ੍ਰਸ਼ਸਿਤ ਸ਼੍ਰੀਵਾਸਤਵ ਨੇ ਕਿਹਾ ਕਿ ਫ਼ਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਐਕਸਪ੍ਰੈਸ ਟਰੇਨ ਪੰਜਾਬ ਦੇ ਫਿਰੋਜ਼ਪੁਰ ਛਾਉਣਈ ਅਤੇ ਮੱਧ ਪ੍ਰਦੇਸ਼ ਦੇ ਸਿਵਨੀ ਵਿਚਾਲੇ ਚੱਲਦੀ ਹੈ।
ਰੇਲਵੇ ਦੇ ਇਕ ਸੂਤਰ ਨੇ ਦੱਸਿਆ ਕਿ ਟਰੇਨ ਦੇ ਆਗਰਾ ਸਟੇਸ਼ਨ ਤੋਂ ਰਵਾਨਾ ਹੋਣ ਮਗਰੋਂ ਪੌਣੇ ਚਾਰ ਵਜੇ ਮਗਰੋਂ ਇੰਜਣ ਦੇ ਚੌਥੇ ਡੱਬੇ ਵਿਚ ਅੱਗ ਲੱਗ ਗਈ। ਸੂਤਰਾਂ ਨੇ ਕਿਹਾ ਕਿ ਟਰੇਨ ਨੂੰ ਰੋਕਿਆ ਗਿਆ ਅਤੇ ਡੱਬੇ ਨੂੰ ਖਾਲੀ ਕਰਵਾਇਆ ਗਿਆ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ। ਅੱਗ ਪ੍ਰਭਾਵਿਤ ਡੱਬੇ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ।